Isaiah 17:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਹੋ ਜਿਹੜਾ ਤੁਹਾਡੀ ਰਾਖੀ ਕਰਦਾ ਹੈ। ਤੁਸੀਂ ਆਪਣੀ ਸੁਰੱਖਿਅਤ ਥਾਂ ਉੱਤੇ ਉਸ ਪਰਮੇਸ਼ੁਰ ਨੂੰ ਚੇਤੇ ਨਹੀਂ ਕੀਤਾ। ਤੁਸੀਂ ਕੁਝ ਬਹੁਤ ਚੰਗੀਆਂ ਅੰਗੂਰੀ ਵੇਲਾਂ ਦੂਰ ਦੁਰਾਡੀਆਂ ਥਾਵਾਂ ਤੋਂ ਲਿਆਂਦੀਆਂ। ਤੁਸੀਂ ਉਨ੍ਹਾਂ ਅੰਗੂਰੀ ਵੇਲਾਂ ਨੂੰ ਬੀਜ ਸੱਕਦੇ ਹੋ, ਪਰ ਉਹ ਪੌਦੇ ਉੱਗਣਗੇ ਨਹੀਂ।
Punjabi Bible 2016 - ਪਵਿੱਤਰ ਬਾਈਬਲ O.V.
ਤੈਂ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚਟਾਨ ਨੂੰ ਚੇਤੇ ਨਾ ਰੱਖਿਆ, ਸੋ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਓਪਰੇ ਦੀ ਦਾਬ ਨੂੰ ਦੱਬੇਂ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ, ਇਸ ਲਈ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਵਿਦੇਸ਼ੀ ਦਾਬ ਨੂੰ ਦੱਬੇਂ,