Isaiah 18:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਧਰਤੀ ਲੋਕਾਂ ਨੂੰ ਕਾਨਿਆਂ ਦੀਆਂ ਕਿਸ਼ਤੀਆਂ ਵਿੱਚ ਸਮੁੰਦਰ ਪਾਰ ਭੇਜਦੀ ਹੈ। ਤੇਜ਼ ਸੰਦੇਸ਼ਵਾਹਕੋ, ਉਨ੍ਹਾਂ ਲੋਕਾਂ ਵੱਲ ਜਾਓ ਜਿਹੜੇ ਲੰਮੇ ਅਤੇ ਤਾਕਤਵਰ ਹਨ! ਸਭ ਥਾਵਾਂ ਦੇ ਲੋਕ ਇਨ੍ਹਾਂ ਲੰਮੇ ਅਤੇ ਤਾਕਤਵਰ ਲੋਕਾਂ ਤੋਂ ਡਰਦੇ ਹਨ। ਉਹ ਬਹੁਤ ਤਾਕਤਵਰ ਕੌਮ ਹਨ। ਉਨ੍ਹਾਂ ਦੀ ਕੌਮ ਹੋਰਨਾਂ ਕੌਮਾਂ ਨੂੰ ਹਰਾ ਦਿੰਦੀ ਹੈ। ਉਹ ਉਸ ਦੇਸ਼ ਵਿੱਚ ਹਨ ਜਿੱਥੇ ਨਦੀਆਂ ਦਾ ਜਾਲ ਵਿਛਿਆ ਹੋਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਿਹੜਾ ਰਾਜ ਦੂਤਾਂ ਨੂੰ ਸਮੁੰਦਰ ਥਾਣੀ ਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ ਘੱਲਦਾ ਹੈ। ਹੇ ਕਾਹਲੇ ਦੂਤੋਂ, ਇੱਕ ਕੌਮ ਵੱਲ ਜਾਓ, ਜਿਹ ਦੇ ਲੋਕ ਲੰਮੇ ਅਤੇ ਚਮਕੀਲੇ ਹਨ, ਉਨ੍ਹਾਂ ਲੋਕਾਂ ਵੱਲ ਜਿਹੜੇ ਦੂਰ ਨੇੜੇ ਭਿਆਣਕ ਹਨ, ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ, ਜਿਹ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਹੜਾ ਰਾਹ ਦੂਤਾਂ ਨੂੰ ਸਮੁੰਦਰ ਰਾਹੀਂ ਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ ਇਹ ਆਖ ਕੇ ਭੇਜਦਾ ਹੈ, ਹੇ ਫੁਰਤੀਲੇ ਦੂਤੋ, ਇੱਕ ਕੌਮ ਵੱਲ ਜਾਓ, ਜਿਹ ਦੇ ਲੋਕ ਲੰਮੇ ਅਤੇ ਸੋਹਣੇ ਹਨ, ਉਨ੍ਹਾਂ ਲੋਕਾਂ ਵੱਲ ਜਿਨ੍ਹਾਂ ਦਾ ਭੈਅ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ, ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ, ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ।