Isaiah 18:3 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਲੋਕਾਂ ਨੂੰ ਚੇਤਾਨਵੀ ਦਿਓ ਕਿ ਉਨ੍ਹਾਂ ਨਾਲ ਕੁਝ ਮੰਦਾ ਵਾਪਰੇਗਾ। ਦੁਨੀਆਂ ਦੇ ਸਾਰੇ ਲੋਕ ਉਸ ਕੌਮ ਨਾਲ ਵਾਪਰਨ ਵਾਲੀ ਇਸ ਗੱਲ ਨੂੰ ਦੇਖਣਗੇ। ਇਸ ਨੂੰ ਲੋਕ ਪਹਾੜ ਉੱਤੇ ਲਹਿਰਾਏ ਝੰਡੇ ਵਾਂਗ ਸਾਫ਼-ਸਾਫ਼ ਦੇਖ ਲੈਣਗੇ। ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਨ੍ਹਾਂ ਲੰਮੇ ਲੋਕਾਂ ਨਾਲ ਵਾਪਰਨ ਵਾਲੀ ਹਰ ਗੱਲ ਨੂੰ ਸੁਣਨਗੇ। ਉਹ ਇਸ ਨੂੰ ਜੰਗ ਸ਼ੁਰੂ ਹੋਣ ਵੇਲੇ ਬਿਗਲ ਦੇ ਸ਼ੋਰ ਵਾਂਗ ਸਾਫ਼ ਸੁਣਨਗੇ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਜਗਤ ਦੇ ਸਾਰੇ ਵਾਸਿਓ, ਅਤੇ ਧਰਤੀ ਦੇ ਰਹਿਣ ਵਾਲਿਓ, ਜਦ ਝੰਡਾ ਪਹਾੜਾਂ ਉੱਤੇ ਖੜਾ ਕੀਤਾ ਜਾਵੇ, ਤਾਂ ਵੇਖੋ! ਜਦ ਤੁਰ੍ਹੀ ਫੂਕੀ ਜਾਵੇ, ਤਾਂ ਸੁਣੋ!।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਜਗਤ ਦੇ ਸਾਰੇ ਵਾਸੀਓ, ਅਤੇ ਧਰਤੀ ਦੇ ਰਹਿਣ ਵਾਲਿਓ, ਜਦ ਝੰਡਾ ਪਹਾੜਾਂ ਉੱਤੇ ਖੜ੍ਹਾ ਕੀਤਾ ਜਾਵੇ, ਤਾਂ ਵੇਖੋ! ਜਦ ਤੁਰ੍ਹੀ ਫੂਕੀ ਜਾਵੇ, ਤਾਂ ਸੁਣੋ!