Isaiah 18:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਗਰਮੀਆਂ ਦੇ ਇੱਕ ਸੁਹਣੇ ਦਿਨ, ਦੁਪਿਹਰ ਵੇਲੇ, ਲੋਕ ਆਰਾਮ ਕਰ ਰਹੇ ਹੋਣਗੇ। ਇਹ ਵੇਲਾ ਗਰਮੀਆਂ ਦੀਆਂ ਵਾਢੀਆਂ ਦਾ ਹੋਵੇਗਾ ਜਦੋਂ ਬਾਰਸ਼ ਨਹੀਂ ਪੈਂਦੀ, ਪਰ ਸਿਰਫ਼ ਸਵੇਰ ਦੀ ਤ੍ਰੇਲ ਹੀ ਹੁੰਦੀ। ਫ਼ੇਰ ਇੱਕ ਭਿਆਨਕ ਗੱਲ ਵਾਪਰੇਗੀ। ਇਹ ਫ਼ੁੱਲਾਂ ਦੇ ਖਿੜੇ ਹੋਣ ਤੋਂ ਬਾਅਦ ਦਾ ਸਮਾਂ ਹੋਵੇਗਾ ਨਵੇਂ ਅੰਗੂਰ ਨਿਕਲ ਰਹੇ ਹੋਣਗੇ ਅਤੇ ਵੱਧ ਫ਼ੁਲ ਰਹੇ ਹੋਣਗੇ। ਪਰ ਵਾਢੀ ਤੋਂ ਪਹਿਲਾਂ ਹੀ, ਦੁਸ਼ਮਣ ਆਵੇਗਾ ਤੇ ਪੌਦਿਆਂ ਨੂੰ ਕੱਟ ਸੁੱਟੇਗਾ। ਦੁਸ਼ਮਣ ਵੇਲਾਂ ਨੂੰ ਤੋੜ ਕੇ ਸੁੱਟ ਦੇਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਵਾਢੀ ਤੋਂ ਪਹਿਲਾਂ ਜਦ ਕਲੀਆਂ ਸੁੱਕ ਗਈਆਂ, ਅਤੇ ਫੁੱਲ ਪੱਕੇ ਅੰਗੂਰ ਬਣ ਗਏ, ਉਹ ਲਾਗਰਾਂ ਨੂੰ ਦਾਤਾਂ ਨਾਲ ਕੱਟ ਦੇਵੇਗਾ, ਅਤੇ ਖਿਲਰੀਆਂ ਟਹਿਣੀਆਂ ਨੂੰ ਵੱਢ ਕੇ ਇੱਕ ਪਾਸੇ ਕਰ ਦੇਵੇਗਾ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਵਾਢੀ ਤੋਂ ਪਹਿਲਾਂ ਜਦ ਕਲੀਆਂ ਸੁੱਕ ਗਈਆਂ, ਅਤੇ ਫੁੱਲ ਪੱਕੇ ਅੰਗੂਰ ਬਣ ਗਏ, ਉਹ ਸ਼ਾਖਾਂ ਨੂੰ ਦਾਤੀਆਂ ਨਾਲ ਕੱਟ ਦੇਵੇਗਾ, ਅਤੇ ਖਿੱਲਰੀਆਂ ਹੋਈਆਂ ਟਹਿਣੀਆਂ ਨੂੰ ਵੱਢ ਦੇ ਇੱਕ ਪਾਸੇ ਕਰ ਦੇਵੇਗਾ,