Isaiah 19:11 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਸੋਆਨ ਸ਼ਹਿਰ ਦੇ ਆਗੂ ਮੂਰਖ ਹਨ। ਫ਼ਿਰਊਨ ਦੇ ‘ਸਿਆਣੇ ਸਲਾਹਕਾਰ’ ਗ਼ਲਤ ਸਲਾਹ ਦਿੰਦੇ ਹਨ। ਉਹ ਆਗੂ ਆਖਦੇ ਹਨ ਕਿ ਉਹ ਸਿਆਣੇ ਹਨ। ਉਹ ਆਖਦੇ ਹਨ ਕਿ ਉਹ ਰਾਜਿਆਂ ਦੇ ਪੁਰਾਣੇ ਖਾਨਦਾਨ ਵਿੱਚੋਂ ਹਨ। ਪਰ ਜਿਵੇਂ ਉਹ ਸੋਚਦੇ ਹਨ ਉਹ ਸਿਆਣੇ ਨਹੀਂ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਸੋਆਨ ਦੇ ਸਰਦਾਰ ਉੱਕੇ ਹੀ ਮੂਰਖ ਹਨ, ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ ਖਚਰਪੁਣਾ ਹੀ ਹੈ। ਫੇਰ ਤੁਸੀਂ ਕਿਵੇਂ ਫ਼ਿਰਊਨ ਨੂੰ ਆਖਦੇ ਹੋ, ਮੈਂ ਸਿਆਣਿਆਂ ਦਾ ਪੁੱਤ੍ਰ ਹਾਂ, ਪਰਾਚੀਨ ਦੇ ਰਾਜਿਆਂ ਦੀ ਅੰਸ ਹਾਂ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋਆਨ ਦੇ ਹਾਕਮ ਨਿਰੇ ਮੂਰਖ ਹੀ ਹਨ, ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ ਖੱਚਰਪੁਣਾ ਹੀ ਹੈ। ਫੇਰ ਤੁਸੀਂ ਕਿਵੇਂ ਫ਼ਿਰਊਨ ਨੂੰ ਆਖਦੇ ਹੋ, ਮੈਂ ਸਿਆਣਿਆਂ ਦਾ ਪੁੱਤਰ ਹਾਂ, ਅਤੇ ਪ੍ਰਾਚੀਨ ਦੇ ਰਾਜਿਆਂ ਦੀ ਅੰਸ ਹਾਂ?