Isaiah 20:4 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਅੱਸ਼ੂਰ ਦਾ ਰਾਜਾ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ। ਅੱਸ਼ੂਰ ਕੈਦੀ ਬਣਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸਾਂ ਤੋਂ ਦੂਰ ਲੈ ਜਾਵੇਗਾ। ਬੁੱਢੇ ਅਤੇ ਜਵਾਨ ਲੋਕ ਬਿਨਾਂ ਵਸਤਰਾਂ ਅਤੇ ਜੁਤੀਆਂ ਦੇ ਲਿਜਾਏ ਜਾਣਗੇ। ਉਹ ਬਿਲਕੁਲ ਨੰਗੇ ਹੋਣਗੇ। ਮਿਸਰ ਦੇ ਲੋਕ ਸ਼ਰਮਸਾਰ ਹੋਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਤਿਵੇਂ ਅੱਸ਼ੂਰ ਦਾ ਪਾਤਸ਼ਾਹ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਅਸੀਰਾਂ ਨੂੰ ਲੈ ਜਾਵੇਗਾ, ਜੁਆਨ ਤੇ ਬੁੱਢੇ, ਨੰਗੇ ਧੜੰਗੇ ਤੇ ਨੰਗੀਂ ਪੈਰੀਂ ਅਤੇ ਨੰਗੇ ਚਿੱਤੜ ਮਿਸਰੀਆਂ ਦੀ ਸ਼ਰਮਿੰਦਗੀ ਲਈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸੇ ਤਰ੍ਹਾਂ ਹੀ ਅੱਸ਼ੂਰ ਦਾ ਰਾਜਾ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਗੁਲਾਮਾਂ ਨੂੰ ਭਾਵੇਂ ਜੁਆਨ ਭਾਵੇਂ ਬੁੱਢੇ, ਨੰਗੇ ਸਰੀਰ, ਨੰਗੇ ਪੈਰੀਂ ਅਤੇ ਨੰਗੇ ਚਿੱਤੜ ਲੈ ਜਾਵੇਗਾ, ਤਾਂ ਜੋ ਮਿਸਰੀ ਸ਼ਰਮਿੰਦੇ ਹੋਣ।