Isaiah 22:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ ਤੇ ਮੈਂ ਆਪਣੇ ਕੰਨਾਂ ਨਾਲ ਇਨ੍ਹਾਂ ਨੂੰ ਸੁਣਿਆ: “ਤੁਸੀਂ ਗ਼ਲਤ ਗੱਲਾਂ ਕਰਨ ਦੇ ਦੋਸ਼ੀ ਹੋ। ਅਤੇ ਮੈਂ ਇਕਰਾਰ ਕਰਦਾ ਹਾਂ। ਤੁਸੀਂ ਇਸ ਦੇਸ਼ ਤੋਂ ਬਖਸ਼ੇ ਜਾਣ ਤੋਂ ਪਹਿਲਾਂ ਮਰ ਜਾਓਗੇ।” ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਮੇਰੇ ਕੰਨ ਵਿੱਚ ਸੈਨਾਂ ਦੇ ਯਹੋਵਾਹ ਤੋਂ ਏਹ ਪਰਗਟ ਕੀਤਾ ਕਿਆ, ਕਿ ਤੁਹਾਡੇ ਲਈ ਏਸ ਬਦੀ ਦਾ ਪਰਾਸਚਿਤ ਨਾ ਹੋਵੇਗਾ, ਜਦ ਤੀਕ ਤੁਸੀਂ ਨਾ ਮਰੋਗੇ, ਸੈਨਾਂ ਦਾ ਪ੍ਰਭੁ ਯਹੋਵਾਹ ਏਹ ਆਖਦਾ ਹੈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਮੇਰੇ ਕੰਨ ਵਿੱਚ ਸੈਨਾਂ ਦੇ ਯਹੋਵਾਹ ਨੇ ਇਹ ਆਖਿਆ, ਤੁਹਾਡੇ ਮਰਨ ਤੱਕ ਵੀ ਤੁਹਾਡੀ ਇਸ ਬਦੀ ਦਾ ਪ੍ਰਾਸਚਿਤ ਨਾ ਹੋਵੇਗਾ, ਸੈਨਾਂ ਦਾ ਪ੍ਰਭੂ ਯਹੋਵਾਹ ਇਹ ਆਖਦਾ ਹੈ।