Isaiah 25:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਦੁਸ਼ਮਣ ਚੀਖਦਾ ਹੈ ਤੇ ਸ਼ੋਰ ਮਚਾਉਂਦਾ ਹੈ। ਮਹਾਨ ਦੁਸ਼ਮਣ ਪੁਕਾਰਦਾ ਅਤੇ ਵੰਗਾਰਦਾ, ਪਰ ਤੁਸੀਂ ਉਨ੍ਹਾਂ ਨੂੰ ਰੋਕ ਦੇਵੋਂਗੇ। ਗਰਮੀ ਵੇਲੇ, ਮਾਰੂਬਲ ਵਿੱਚ ਪੌਦੇ ਮਰ ਜਾਣਗੇ ਅਤੇ ਧਰਤੀ ਉੱਤੇ ਡਿੱਗ ਪੈਣਗੇ। ਇਸੇ ਤਰ੍ਹਾਂ, ਤੁਸੀਂ ਦੁਸ਼ਮਣ ਨੂੰ ਹਰਾ ਦਿਓਗੇ ਅਤੇ ਉਨ੍ਹਾਂ ਨੂੰ ਗੋਡਿਆਂ ਪਰਨੇ ਝੁਕਾ ਦਿਓਗੇ। ਮੋਟੇ ਬੱਦਲ ਹੁਨਾਲ ਦੀ ਗਰਮੀ ਨੂੰ ਰੋਕਦੇ ਹਨ। ਇਸੇ ਤਰ੍ਹਾਂ ਤੁਸੀਂ ਦੁਸ਼ਮਣ ਦੀਆਂ ਭਿਆਨਕ ਚੀਖਾਂ ਰੋਕ ਦਿਓਗੇ।
Punjabi Bible 2016 - ਪਵਿੱਤਰ ਬਾਈਬਲ O.V.
ਸੁੱਕੇ ਥਾਂ ਦੀ ਗਰਮੀ ਵਾਂਙੁ ਤੂੰ ਪਰਦੇਸੀਆਂ ਦੇ ਰੌਲੇ ਨੂੰ ਬੰਦ ਕਰ ਦੇਵੇਂਗਾ, ਜਿਵੇਂ ਗਰਮੀ ਬੱਦਲ ਦੇ ਸਾਯੇ ਨਾਲ, ਤਿਵੇਂ ਡਰਾਉਣਿਆਂ ਦਾ ਭਜਨ ਧੀਮਾ ਹੋ ਜਾਵੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੁੱਕੇ ਥਾਂ ਦੀ ਗਰਮੀ ਵਾਂਗੂੰ ਤੂੰ ਪਰਦੇਸੀਆਂ ਦੇ ਰੌਲ਼ੇ ਨੂੰ ਬੰਦ ਕਰ ਦੇਵੇਂਗਾ, ਜਿਵੇਂ ਗਰਮੀ ਬੱਦਲ ਦੇ ਸਾਯੇ ਨਾਲ, ਉਸੇ ਤਰ੍ਹਾਂ ਜ਼ਾਲਮਾਂ ਦਾ ਭਜਨ ਧੀਮਾ ਹੋ ਜਾਵੇਗਾ।