Isaiah 25:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਸਮੇਂ, ਆਖਣਗੇ ਲੋਕ, “ਇੱਥੇ ਹੈ ਸਾਡਾ ਪਰਮੇਸ਼ੁਰ! ਉਹੀ ਹੈ ਉਹ ਜਿਸਦੀ ਸਾਨੂੰ ਉਡੀਕ ਸੀ ਉਹ ਸਾਨੂੰ ਬਚਾਉਣ ਲਈ ਆ ਗਿਆ ਹੈ। ਅਸੀਂ ਆਪਣੇ ਯਹੋਵਾਹ ਨੂੰ ਉਡੀਕਦੇ ਰਹੇ ਹਾਂ। ਇਸ ਲਈ ਅਸੀਂ ਖੁਸ਼ੀ ਮਨਾਵਾਂਗੇ ਤੇ ਪ੍ਰਸੰਨ ਹੋਵਾਂਗੇ ਜਦੋਂ ਯਹੋਵਾਹ ਅਸਾਂ ਨੂੰ ਬਚਾਵੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਓਸ ਦਿਨ ਆਖਿਆ ਜਾਵੇਗਾ, ਵੇਖੋ, ਏਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ — ਏਹ ਯਹੋਵਾਹ ਹੈ, ਅਸੀਂ ਉਹ ਦੀ ਉਡੀਕਦੇ ਸਾਂ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦਿਨ ਆਖਿਆ ਜਾਵੇਗਾ, ਵੇਖੋ, ਇਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸੀ, ਕਿ ਉਹ ਸਾਨੂੰ ਬਚਾਵੇਗਾ - ਇਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸੀ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।