Isaiah 27:11 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਵੇਲਾਂ ਸੁੱਕ ਜਾਣਗੀਆਂ। ਸਾਰੀਆਂ ਟਾਹਣੀਆਂ ਟੁੱਟ ਜਾਣਗੀਆਂ ਔਰਤਾਂ ਇਨ੍ਹਾਂ ਟਾਹਣੀਆਂ ਨੂੰ ਬਾਲਣ ਲਈ ਵਰਤਣਗੀਆਂ। ਲੋਕ ਸਮਝਣ ਤੋਂ ਇਨਕਾਰ ਕਰਦੇ ਹਨ। ਇਸ ਲਈ ਪਰਮੇਸ਼ੁਰ ਉਨ੍ਹਾਂ ਦਾ ਮਾਲਿਕ, ਉਨ੍ਹਾਂ ਨੂੰ ਹੌਸਲਾ ਨਹੀਂ ਦੇਵੇਗਾ। ਉਨ੍ਹਾਂ ਦਾ ਸਿਰਜਣਹਾਰ ਉਨ੍ਹਾਂ ਉੱਤੇ ਮਿਹਰਬਾਨ ਨਹੀਂ ਹੋਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਉਹ ਦੇ ਟਹਿਣੇ ਸੁੱਕ ਜਾਣ ਓਹ ਤੋੜੇ ਜਾਣਗੇ, ਤੀਵੀਆਂ ਆਣ ਕੇ ਓਹਨਾਂ ਨੂੰ ਅੱਗ ਲਾਉਣਗੀਆਂ। ਓਹ ਤਾਂ ਬੁੱਧ ਹੀਣ ਲੋਕ ਹਨ, ਏਸ ਲਈ ਓਹਨਾਂ ਦਾ ਕਰਤਾ ਓਹਨਾਂ ਉੱਤੇ ਰਹਮ ਨਾ ਕਰੇਗਾ, ਨਾ ਓਹਨਾਂ ਦਾ ਰਚਣ ਵਾਲਾ ਓਹਨਾਂ ਉੱਤੇ ਕਿਰਪਾ ਕਰੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਉਹ ਦੇ ਟਹਿਣੇ ਸੁੱਕ ਜਾਣ ਤਾਂ ਉਹ ਤੋੜੇ ਜਾਣਗੇ, ਔਰਤਾਂ ਆ ਕੇ ਉਹਨਾਂ ਨੂੰ ਅੱਗ ਲਾਉਣਗੀਆਂ। ਉਹ ਤਾਂ ਬੁੱਧਹੀਣ ਲੋਕ ਹਨ, ਇਸ ਲਈ ਉਹਨਾਂ ਦਾ ਕਰਤਾ ਉਹਨਾਂ ਉੱਤੇ ਰਹਮ ਨਾ ਕਰੇਗਾ, ਨਾ ਉਹਨਾਂ ਦਾ ਰਚਣ ਵਾਲਾ ਉਹਨਾਂ ਉੱਤੇ ਕਿਰਪਾ ਕਰੇਗਾ।