Isaiah 27:13 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮੇਰੇ ਬਹੁਤ ਸਾਰੇ ਬੰਦੇ ਹੁਣ ਅੱਸ਼ੂਰ ਵਿੱਚ ਗੁਆਚ ਗਏ ਹਨ। ਮੇਰੇ ਕੁਝ ਬੰਦੇ ਮਿਸਰ ਵੱਲ ਭੱਜ ਗਏ ਹਨ। ਪਰ ਉਸ ਸਮੇਂ, ਇੱਕ ਵੱਡਾ ਬਿਗਲ ਵੱਜੇਗਾ। ਉਹ ਸਾਰੇ ਲੋਕ ਯਰੂਸ਼ਲਮ ਵਾਪਸ ਪਰਤ ਆਉਣਗੇ। ਉਹ ਲੋਕ ਉਸ ਪਵਿੱਤਰ ਪਰਬਤ ਉੱਤੇ ਯਹੋਵਾਹ ਅੱਗੇ ਝੁਕ ਜਾਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਓਸ ਦਿਨ ਐਉਂ ਹੋਵੇਗਾ ਕਿ ਵੱਡੀ ਤੁਰ੍ਹੀ ਫੂਕੀ ਜਾਵੇਗੀ, ਅਤੇ ਜਿਹੜੇ ਅੱਸ਼ੂਰ ਦੇਸ ਵਿੱਚ ਖਪ ਜਾਣ ਵਾਲੇ ਸਨ, ਅਤੇ ਜਿਹੜੇ ਮਿਸਰ ਦੇਸ ਵਿੱਚ ਕੱਢੇ ਹੋਏ ਸਨ, ਓਹ ਆਉਣਗੇ, ਅਤੇ ਯਰੂਸਲਮ ਵਿੱਚ ਪਵਿੱਤ੍ਰ ਪਰਬਤ ਉੱਤੇ ਯਹੋਵਾਹ ਨੂੰ ਮੱਥਾ ਟੇਕਣਗੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦਿਨ ਵੱਡੀ ਤੁਰ੍ਹੀ ਫੂਕੀ ਜਾਵੇਗੀ, ਅਤੇ ਜਿਹੜੇ ਅੱਸ਼ੂਰ ਦੇਸ ਵਿੱਚ ਨਾਸ ਹੋਣ ਵਾਲੇ ਸਨ, ਅਤੇ ਜਿਹੜੇ ਮਿਸਰ ਦੇਸ ਵਿੱਚ ਜ਼ਬਰਦਸਤੀ ਭੇਜੇ ਗਏ ਸਨ, ਉਹ ਆਉਣਗੇ, ਅਤੇ ਯਰੂਸ਼ਲਮ ਵਿੱਚ ਪਵਿੱਤਰ ਪਰਬਤ ਉੱਤੇ ਯਹੋਵਾਹ ਨੂੰ ਮੱਥਾ ਟੇਕਣਗੇ।