Isaiah 28:13 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਪਰਮੇਸ਼ੁਰ ਦੇ ਸ਼ਬਦ ਸਾਧਾਰਣ ਹੋਣੇ ਚਾਹੀਦੇ ਹਨ: “ਇੱਥੇ ਆਦੇਸ਼, ਓੱਥੇ ਆਦੇਸ਼। ਇੱਥੇ ਨੇਮ, ਓੱਥੇ ਨੇਮ। ਇੱਥੇ ਸਬਕ, ਓੱਥੇ ਸਬਕ।” ਲੋਕਾਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਹ ਕਰਨਾ ਚਾਹੁੰਦੇ ਸਨ। ਇਸ ਲਈ ਲੋਕ ਪਿੱਛਾਂਹ ਡਿੱਗ ਪਏ ਅਤੇ ਫ਼ਸ ਗਏ। ਲੋਕਾਂ ਨੂੰ ਫ਼ਾਹ ਲਿਆ ਗਿਆ ਅਤੇ ਫ਼ੜ ਲਿਆ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਯਹੋਵਾਹ ਦਾ ਬੋਲ ਓਹਨਾਂ ਲਈ ਏਹ ਹੋਵੇਗਾ, ਬਿਧ ਤੇ ਬਿਧ, ਬਿਧ ਤੇ ਬਿਧ, ਸੂਤ੍ਰ ਤੇ ਸੂਤ੍ਰ, ਸੂਤ੍ਰ ਤੇ ਸੂਤ੍ਰ, ਥੋੜਾ ਐਥੇ, ਥੋੜਾ ਉੱਥੇ, ਭਈ ਓਹ ਚੱਲੇ ਜਾਣ ਤੇ ਪਿਛਾਹਾਂ ਡਿੱਗ ਪੈਣ, ਅਤੇ ਤੋੜੇ ਜਾਣ ਤੇ ਫੱਸ ਕੇ ਫੜੇ ਜਾਣ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਯਹੋਵਾਹ ਦਾ ਬਚਨ ਉਹਨਾਂ ਲਈ ਇਹ ਹੋਵੇਗਾ, ਬਿਧ ਤੇ ਬਿਧ, ਬਿਧ ਤੇ ਬਿਧ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜ੍ਹਾ ਐਥੇ, ਥੋੜ੍ਹਾ ਉੱਥੇ, ਤਾਂ ਜੋ ਉਹ ਚਲੇ ਜਾਣ ਤੇ ਪਿਛਾਹਾਂ ਡਿੱਗ ਪੈਣ, ਅਤੇ ਜ਼ਖਮੀ ਹੋਣ ਤੇ ਫਸ ਕੇ ਫੜ੍ਹੇ ਜਾਣ।