Isaiah 28:25 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਕਿਸਾਨ ਧਰਤੀ ਤਿਆਰ ਕਰਦਾ ਹੈ, ਅਤੇ ਫ਼ੇਰ ਉਹ ਬੀਜ ਬੀਜਦਾ ਹੈ। ਕਿਸਾਨ ਵੱਖੋ ਵੱਖਰੇ ਬੀਜ ਵੱਖੋ ਵੱਖਰੇ ਢਂਗਾਂ ਨਾਲ ਬੀਜਦਾ ਹੈ। ਕਿਸਾਨ ਸੌਁਫ਼ ਦੇ ਬੀਜਾਂ ਦਾ ਛਿਟ੍ਟਾ ਦਿੰਦਾ ਹੈ। ਕਿਸਾਨ ਜੀਰਾ ਦੇ ਬੀਜਾਂ ਨੂੰ ਧਰਤੀ ਉੱਤੇ ਖਿਲਾਰਦਾ ਹੈ। ਅਤੇ ਕਿਸਾਨ ਕਣਕ ਦੇ ਬੀਜਾਂ ਨੂੰ ਕਤਾਰਾਂ ਵਿੱਚ ਬੀਜਦਾ ਹੈ। ਕਿਸਾਨ ਜੌਆਂ ਨੂੰ ਖਾਸ ਥਾਂ ਉੱਤੇ ਬੀਜਦਾ ਹੈ ਅਤੇ ਮਸਰਾਂ ਦੇ ਬੀਜਾਂ ਨੂੰ ਖੇਤ ਦੇ ਕੰਢੇ ਉੱਤੇ ਬੀਜਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਉਹ ਨੂੰ ਪੱਧਰਾ ਕਰ ਲਿਆ, ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ ਖੁਲ੍ਹਾ ਛੱਟਾ ਨਹੀਂ ਦਿੰਦਾ? ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਵਾਂ ਨੂੰ ਓਹਨਾਂ ਦੇ ਥਾਂ, ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ ਪਾਉਂਦਾ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਉਹ ਨੂੰ ਪੱਧਰਾ ਕਰ ਲਿਆ, ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ ਖੁੱਲ੍ਹਾ ਛੱਟਾ ਨਹੀਂ ਦਿੰਦਾ? ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਂਵਾਂ ਨੂੰ ਉਹਨਾਂ ਦੇ ਥਾਂ, ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ ਪਾਉਂਦਾ?