Isaiah 3:16 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਆਖਦਾ ਹੈ, “ਸੀਯੋਨ ਦੀਆਂ ਔਰਤਾਂ ਬਹੁਤ ਗੁਮਾਨੀ ਹੋ ਗਈਆਂ ਹਨ। ਉਹ ਆਪਣੇ ਸਿਰ ਉੱਚੇ ਕਰਕੇ ਤੁਰਦੀਆਂ ਹਨ ਅਤੇ ਇਸ ਤਰ੍ਹਾਂ ਦਿਖਾਵਾ ਕਰਦੀਆਂ ਹਨ ਜਿਵੇਂ ਉਹ ਹੋਰਾਂ ਲੋਕਾਂ ਨਾਲੋਂ ਬਿਹਤਰ ਹੋਣ। ਉਹ ਔਰਤਾਂ ਪਰਾਏ ਮਰਦਾਂ ਨਾਲ ਅੱਖ-ਮਟਕੱੇ ਲਾਉਂਦੀਆਂ ਹਨ। ਅਤੇ ਉਹ ਆਪਣੇ ਪੈਰਾਂ ਦੀਆਂ ਝਾਂਜਰਾਂ ਛਣਕਾਉਂਦੀਆਂ ਨੱਚ ਰਹੀਆਂ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਯਹੋਵਾਹ ਐਉਂ ਆਖਦਾ ਹੈ, ਏਸ ਲਈ ਭਈ ਸੀਯੋਨ ਦੀਆਂ ਧੀਆਂ ਹੰਕਾਰਨਾਂ ਹਨ, ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ ਠੁਮਕ ਚਾਲ ਚੱਲਦੀਆਂ, ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਸੀਯੋਨ ਦੀਆਂ ਧੀਆਂ ਹੰਕਾਰਨਾਂ ਹਨ, ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ, ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ,