Isaiah 36:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਸਨਹੇਰੀਬ ਨੇ ਯਰੂਸ਼ਲਮ ਦੇ ਰਾਜੇ ਹਿਜ਼ਕੀਯਾਹ ਵੱਲ ਇੱਕ ਵੱਡੀ ਫ਼ੌਜ ਦੇ ਨਾਲ ਆਪਣੇ ਕਮਾਂਡਰ ਨੂੰ ਭੇਜਿਆ। ਕਮਾਂਡਰ ਅਤੇ ਉਸਦੀ ਫ਼ੌਜ ਲਾਕੀਸ਼ ਤੋਂ ਯਰੂਸ਼ਲਮ ਨੂੰ ਰਵਾਨਾ ਹੋ ਗਈ। ਉਹ ਪਾਣੀ ਵਾਲੀ ਇੱਕ ਖਾਈ ਨੇੜੇ ਉੱਪਰ ਤਲਾਅ ਉੱਤੇ ਰੁਕ ਗਏ। ਉੱਪਰਲਾ ਤਲਾਅ ਧੋਬੀਘਾਟ ਵਾਲੀ ਸੜਕ ਉੱਤੇ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਅੱਸ਼ੂਰ ਦੇ ਪਾਤਸ਼ਾਹ ਨੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਪਾਤਸ਼ਾਹ ਕੋਲ ਵੱਡੀ ਫੌਜ ਨਾਲ ਘੱਲਿਆ ਅਤੇ ਉਹ ਉੱਪਰਲੇ ਤਲਾ ਦੀ ਖਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜਾ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਅੱਸ਼ੂਰ ਦੇ ਰਾਜਾ ਨੇ ਰਬਸ਼ਾਕੇਹ ਸੈਨਾਪਤੀ ਨੂੰ ਲਾਕੀਸ਼ ਸ਼ਹਿਰ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਰਾਜਾ ਕੋਲ ਵੱਡੀ ਫੌਜ ਨਾਲ ਭੇਜਿਆ ਅਤੇ ਉਹ ਉੱਪਰਲੇ ਤਲਾਬ ਦੀ ਨਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜ੍ਹਾ ਸੀ।