Isaiah 36:6 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਕੀ ਤੂੰ ਮਿਸਰ ਉੱਤੇ ਸਹਾਇਤਾ ਲਈ ਨਿਰਭਰ ਕਰ ਰਿਹਾ ਹੈਂ? ਮਿਸਰ ਤਾਂ ਟੁੱਟੀ ਹੋਈ ਸੋਟੀ ਵਰਗਾ ਹੈ। ਜੇ ਤੂੰ ਇਸਦੇ ਸਹਾਰੇ ਖੜ੍ਹਾ ਹੋਵੇਗਾ ਤਾਂ ਇਹ ਸਿਰਫ਼ ਤੈਨੂੰ ਨੁਕਸਾਨ ਪਹੁੰਚਾਵੇਗੀ ਅਤੇ ਤੇਰੇ ਹੱਥ ਵਿੱਚ ਛੇਕ ਕਰ ਦੇਵੇਗੀ। ਮਿਸਰ ਦੇ ਰਾਜੇ ਫ਼ਿਰਊਨ ਨੂੰ ਉੱਤੇ ਕੋਈ ਵੀ ਉਹ ਬੰਦੇ ਭਰੋਸਾ ਨਹੀਂ ਕਰ ਸੱਕਦੇ ਜਿਹੜੇ ਉਸ ਉੱਤੇ ਸਹਾਇਤਾ ਲਈ ਨਿਰਭਰ ਕਰਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਵੇਖ, ਤੈਨੂੰ ਏਸ ਦਰੜੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਓਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਏਹੋ ਜੇਹਾ ਹੀ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵੇਖ, ਤੈਨੂੰ ਇਸ ਕੁਚਲੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਉਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਅਜਿਹਾ ਹੀ ਕਰਦਾ ਹੈ।