Isaiah 37:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਸਨਹੇਰੀਬ ਬਾਰੇ ਯਹੋਵਾਹ ਦਾ ਸੰਦੇਸ਼ ਇਉਂ ਹੈ: ‘ਅੱਸ਼ੂਰ ਦੇ ਰਾਜੇ, ਸੀਯੋਨ ਯਰੂਸ਼ਲਮ ਦੀ ਕਂਵਾਰੀ ਪੁੱਤਰੀ ਤੈਨੂੰ ਮਹੱਤਵਪੂਰਣ ਨਹੀਂ ਸਮਝਦੀ। ਉਹ ਤੇਰੇ ਉੱਤੇ ਹੱਸਦੀ ਹੈ। ਯਰੂਸ਼ਲਮ ਦੀ ਪੁੱਤਰੀ ਮਜ਼ਾਕ ਤੇਰਾ ਉਡਾਉਂਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਏਹ ਉਹ ਬਚਨ ਹੈ ਜਿਹੜਾ ਯਹੋਵਾਹ ਉਹ ਦੇ ਵਿਖੇ ਬੋਲਦਾ ਹੈ, - ਉਹ ਤੈਨੂੰ ਤੁੱਛ ਜਾਣਦੀ ਹੈ, ਉਹ ਤੈਨੂੰ ਮਖੌਲ ਕਰਦੀ ਹੈ, - ਸੀਯੋਨ ਦੀ ਕੁਆਰੀ ਧੀ। ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਇਹ ਉਹ ਬਚਨ ਹੈ ਜਿਹੜਾ ਯਹੋਵਾਹ ਉਹ ਦੇ ਵਿਖੇ ਬੋਲਦਾ ਹੈ, - ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ ਹੈ, ਉਹ ਤੇਰਾ ਮਖ਼ੌਲ ਉਡਾਉਂਦੀ ਹੈ। ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।