Isaiah 37:30 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਯਹੋਵਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਮੈਂ ਤੈਨੂੰ ਸੰਕੇਤ ਦੇਵਾਂਗਾ ਇਹ ਦਰਸਾਉਣ ਲਈ ਕਿ ਇਹ ਸ਼ਬਦ ਸਹੀ ਨੇ। ਤੂੰ ਬੀਜ ਬੀਜਣ ਦੇ ਯੋਗ ਨਹੀਂ ਸੈਂ। ਇਸ ਲਈ ਤੂੰ ਉਹੀ ਅਨਾਜ ਖਾਵੇਂਗਾ ਜਿਹੜਾ ਪਿੱਛਲੀ ਫ਼ਸਲ ਤੋਂ ਖੁਦਰੌ ਢੰਗ ਨਾਲ ਉਗਿਆ ਸੀ। ਪਰ ਤਿੰਨਾਂ ਸਾਲਾਂ ਅੰਦਰ ਤੂੰ ਉਹ ਅਨਾਜ ਖਾਵੇਗਾ ਜਿਹੜਾ ਤੂੰ ਬੀਜਿਆ ਸੀ। ਤੂੰ ਉਨ੍ਹਾਂ ਫ਼ਸਲਾਂ ਨੂੰ ਵਢ੍ਢੇਁਗਾ ਅਤੇ ਤੇਰੇ ਕੋਲ ਖਾਣ ਲਈ ਕਾਫ਼ੀ ਅਨਾਜ ਹੋਵੇਗਾ। ਤੂੰ ਅੰਗੂਰੀ ਵੇਲਾਂ ਬੀਜੇਁਗਾ ਅਤੇ ਉਨ੍ਹਾਂ ਦਾ ਫ਼ਲ ਖਾਵੇਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਤੇਰੇ ਲਈ ਇਹ ਨਿਸ਼ਾਨ ਹੋਵੇਗਾ, ਇਸ ਵਰਹੇ ਉਹ ਖਾਓ ਜੋ ਆਪ ਉੱਗੇ, ਦੂਜੇ ਵਰਹੇ ਉਹ ਜੋ ਉਸ ਤੋਂ ਉੱਗੇ, ਅਤੇ ਤੀਜੇ ਵਰਹੇ ਬੀਜੋ, ਵੱਢੋ, ਅੰਗੂਰੀ ਬਾਗ ਲਾਓ ਅਰ ਓਹਨਾਂ ਦਾ ਫਲ ਖਾਓ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਤੇਰੇ ਲਈ ਇਹ ਨਿਸ਼ਾਨ ਹੋਵੇਗਾ, ਇਸ ਸਾਲ ਤੁਸੀਂ ਉਹ ਖਾਓ ਜੋ ਆਪ ਉੱਗੇ, ਦੂਜੇ ਸਾਲ ਉਹ ਜੋ ਉਸ ਤੋਂ ਉੱਗੇ, ਅਤੇ ਤੀਜੇ ਸਾਲ ਵਿੱਚ ਬੀ ਬੀਜੋ, ਵੱਢੋ, ਅੰਗੂਰੀ ਬਾਗ਼ ਲਾਓ ਅਤੇ ਉਨ੍ਹਾਂ ਦਾ ਫਲ ਖਾਓ।