Isaiah 40:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਸੀਯੋਨ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ। ਉੱਚੇ ਪਰਬਤ ਉੱਤੇ ਜਾਓ ਅਤੇ ਉੱਚੀ ਸ਼ੁਭ ਸਮਾਚਾਰ ਸੁਣਾਓ! ਯਰੂਸ਼ਲਮ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ। ਡਰੋ ਨਹੀਂ, ਉੱਚੀ ਬੋਲੋ! ਇਹ ਖਬਰ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਦੱਸੋ: “ਦੇਖੋ, ਤੁਹਾਡਾ ਪਰਮੇਸ਼ੁਰ ਇੱਥੇ ਹੈ!”
Punjabi Bible 2016 - ਪਵਿੱਤਰ ਬਾਈਬਲ O.V.
ਹੇ ਸੀਯੋਨ, ਖੁਸ਼ ਖਬਰੀ ਸੁਣਾਉਣ ਵਾਲੀ, ਉੱਚੇ ਪਹਾੜ ਉੱਤੇ ਚੜ੍ਹ ਜਾਹ! ਹੇ ਯਰੂਸ਼ਲਮ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸਹਿਰਾਂ ਨੂੰ ਆਖ, ਵੇਖੋ, ਤੁਹਾਡਾ ਪਰਮੇਸ਼ੁਰ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਸੀਯੋਨ ਖੁਸ਼ਖਬਰੀ ਦੇ ਸੁਣਾਉਣ ਵਾਲੀ, ਉੱਚੇ ਪਰਬਤ ਉੱਤੇ ਚੜ੍ਹ ਜਾ! ਹੇ ਯਰੂਸ਼ਲਮ, ਖੁਸ਼ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸ਼ਹਿਰਾਂ ਨੂੰ ਆਖ, ਆਪਣੇ ਪਰਮੇਸ਼ੁਰ ਨੂੰ ਵੇਖੋ!