Isaiah 43:12 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਹੀ ਹਾਂ ਉਹ ਜਿਸਨੇ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ ਤੁਹਾਨੂੰ ਬਚਾਇਆ ਸੀ। ਮੈਂ ਤੁਹਾਨੂੰ ਉਹ ਗੱਲਾਂ ਦੱਸੀਆਂ ਸਨ। ਇਹ ਕੋਈ ਅਜਨਬੀ ਨਹੀਂ ਸੀ ਜਿਹੜਾ ਤੁਹਾਡੇ ਨਾਲ ਸੀ। ਤੁਸੀਂ ਮੇਰੇ ਗਵਾਹ ਹੋ, ਅਤੇ ਮੈਂ ਪਰਮੇਸ਼ੁਰ ਹਾਂ।” (ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।)
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਦੱਸਿਆ, ਮੈਂ ਬਚਾਇਆ, ਮੈਂ ਸੁਣਾਇਆ, ਅਤੇ ਤੁਹਾਡੇ ਵਿੱਚ ਕੋਈ ਓਪਰਾ (ਦੇਵਤਾ) ਨਹੀਂ ਸੀ, ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਹੀ ਪਰਮੇਸ਼ੁਰ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਹੀ ਦੱਸਿਆ, ਮੈਂ ਬਚਾਇਆ, ਮੈਂ ਹੀ ਸੁਣਾਇਆ, ਨਾ ਕਿ ਤੁਹਾਡੇ ਵਿੱਚ ਕਿਸੇ ਓਪਰੇ ਦੇਵਤੇ ਨੇ, ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਹੀ ਪਰਮੇਸ਼ੁਰ ਹਾਂ।