Isaiah 43:23 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੂੰ ਮੇਰੇ ਅੱਗੇ ਬਲੀ ਚੜ੍ਹਾਉਣ ਲਈ ਆਪਣੀਆਂ ਭੇਡਾਂ ਨਹੀਂ ਲਿਆਂਦੀਆਂ। ਤੂੰ ਮੇਰਾ ਆਦਰ ਨਹੀਂ ਕੀਤਾ। ਤੂੰ ਮੈਨੂੰ ਬਲੀਆਂ ਨਹੀਂ ਚੜ੍ਹਾਈਆਂ। ਮੈਂ ਤੈਨੂੰ ਬਲੀਆਂ ਚੜ੍ਹਾਉਣ ਲਈ ਮਜ਼ਬੂਰ ਨਹੀਂ ਕੀਤਾ। ਮੈਂ ਤੈਨੂੰ ਉਦੋਂ ਤੱਕ ਧੂਫ਼ ਧੁਖਾਉਣ ਲਈ ਮਜ਼ਬੂਰ ਨਹੀਂ ਕੀਤਾ ਜਦੋਂ ਤਕ ਕਿ ਤੂੰ ਬਕੱ ਨਹੀਂ ਜਾਂਦਾ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਮੇਰੇ ਲਈ ਆਪਣੀਆਂ ਹੋਮ ਬਲੀਆਂ ਦੇ ਲੇਲੇ ਨਹੀਂ ਲਿਆਇਆ, ਤੈਂ ਆਪਣੀਆਂ ਬਲੀਆਂ ਨਾਲ ਮੈਨੂੰ ਆਦਰ ਨਹੀਂ ਦਿੱਤਾ। ਮੈਂ ਮੈਦੇ ਦੀ ਭੇਟ ਦਾ ਭਾਰ ਤੇਰੇ ਉੱਤੇ ਨਹੀਂ ਪਾਇਆ, ਨਾ ਲੋਬਾਨ ਨਾਲ ਤੈਨੂੰ ਅਕਾਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਮੇਰੇ ਲਈ ਆਪਣੀਆਂ ਹੋਮ ਬਲੀਆਂ ਦੇ ਲੇਲੇ ਨਹੀਂ ਲਿਆਇਆ, ਤੂੰ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਨਹੀਂ ਕੀਤਾ। ਮੈਂ ਮੈਦੇ ਦੀ ਭੇਟ ਦਾ ਭਾਰ ਤੇਰੇ ਉੱਤੇ ਨਹੀਂ ਪਾਇਆ, ਨਾ ਲੁਬਾਨ ਨਾਲ ਤੈਨੂੰ ਅਕਾਇਆ।