Isaiah 44:13 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇੱਕ ਹੋਰ ਬੰਦਾ ਲੱਕੜ ਉੱਤੇ ਲਕੀਰਾਂ ਵਾਹੁਣ ਲਈ ਸੂਤਰ ਅਤੇ ਕਂਮਪਾਸ ਦੀ ਵਰਤੋਂ ਕਰਦਾ ਹੈ। ਇਸਤੋਂ ਇਹ ਪਤਾ ਚਲਦਾ ਹੈ ਕਿ ਉਸ ਨੂੰ ਕਿੱਥੋਂ ਕਟਾਈ ਕਰਨੀ ਚਾਹੀਦੀ ਹੈ। ਫ਼ੇਰ ਉਹ ਬੰਦਾ ਆਪਣੀਆਂ ਛੈਣੀਆਂ ਦੀ ਵਰਤੋਂ ਕਰਦਾ ਹੈ ਅਤੇ ਲਕੜੀ ਵਿੱਚੋਂ ਮੂਰਤੀ ਤਰਾਸ਼ ਲੈਂਦਾ ਹੈ। ਉਹ ਆਪਣੀ ਪ੍ਰਕਾਰ ਦੀ ਵਰਤੋਂ ਕਰਕੇ ਮੂਰਤੀ ਦੀ ਮਿਣਤੀ ਕਰਦਾ ਹੈ। ਇਸ ਢੰਗ ਨਾਲ ਉਹ ਮਜ਼ਦੂਰ ਲਕੜੀ ਨੂੰ ਬਿਲਕੁਲ ਆਦਮੀ ਦੀ ਸ਼ਕਲ ਦੇ ਦਿੰਦਾ ਹੈ। ਅਤੇ ਮਨੁੱਖ ਦੀ ਇਹ ਮੂਰਤੀ ਹੋਰ ਕੁਝ ਨਹੀਂ ਕਰਦੀ ਸਗੋਂ ਘਰ ਵਿੱਚ ਰੱਖੀ ਰਹਿੰਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤਰਖਾਣ ਸੂਤ ਤਾਣਦਾ ਹੈ, ਉਹ ਪਿੰਸਲ ਨਾਲ ਉਸ ਦਾ ਖਾਕਾ ਖਿੱਚਦਾ ਹੈ, ਉਹ ਉਸ ਨੂੰ ਰੰਦਿਆ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਉੱਤੇ ਆਦਮੀ ਦੇ ਸੁਹੱਪਣ ਵਾਂਙੁ, ਠਾਕਰ ਦੁਆਰੇ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਰਖਾਣ ਸੂਤ ਤਾਣਦਾ ਹੈ, ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ, ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਸੁਹੱਪਣ ਵਾਂਗੂੰ, ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ!