Isaiah 44:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਉਹ ਬੰਦਾ ਉਸ ਰੁੱਖ ਦਾ ਇਸਤੇਮਾਲ ਆਪਣੀ ਅੱਗ ਬਾਲਣ ਲਈ ਕਰਦਾ ਹੈ। ਉਹ ਬੰਦਾ ਰੁੱਖਾਂ ਨੂੰ ਛੋਟੇ-ਛੋਟੇ ਲਕੜੀ ਦੇ ਟੋਟਿਆਂ ਵਿੱਚ ਵੰਡ ਦਿੰਦਾ ਹੈ। ਅਤੇ ਉਹ ਉਸ ਲੱਕੜ ਨੂੰ ਭੋਜਨ ਪਕਾਉਣ ਲਈ ਅਤੇ ਆਪਣੇ-ਆਪ ਨੂੰ ਨਿੱਘਾ ਰੱਖਣ ਲਈ ਵਰਤਦਾ ਹੈ। ਬੰਦਾ ਬੋੜੀ ਜਿਹੀ ਲੱਕੜ ਨਾਲ ਅੱਗ ਜਲਾਉਂਦਾ ਹੈ ਅਤੇ ਆਪਣੀ ਰੋਟੀ ਸੇਕਦਾ ਹੈ। ਪਰ ਉਹ ਬੰਦਾ ਉਸ ਲੱਕੜ ਦੇ ਇੱਕ ਹਿੱਸੇ ਨੂੰ ਦੇਵਤਾ ਬਨਾਉਣ ਲਈ ਵੀ ਵਰਤਦਾ ਹੈ-ਅਤੇ ਬੰਦਾ ਉਸ ਦੇਵਤੇ ਦੀ ਉਪਾਸਨਾ ਵੀ ਕਰਦਾ ਹੈ! ਉਹ ਦੇਵਤਾ ਇੱਕ ਮੂਰਤੀ ਹੈ ਜਿਸ ਨੂੰ ਬੰਦੇ ਨੇ ਬਣਾਇਆ ਸੀ-ਪਰ ਬੰਦਾ ਮੂਰਤੀ ਅੱਗੇ ਸਿਜਦਾ ਕਰਦਾ ਹੈ!
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਹ ਆਦਮੀ ਦੇ ਬਾਲਣ ਲਈ ਹੋ ਜਾਂਦਾ ਹੈ, ਉਹ ਉਸ ਦੇ ਵਿੱਚੋਂ ਲੈ ਕੇ ਆਪ ਨੂੰ ਸੇਕਦਾ ਹੈ, ਸਗੋਂ ਉਸ ਨੂੰ ਬਾਲ ਕੇ ਰੋਟੀ ਪਕਾਉਂਦਾ ਹੈ, ਹਾਂ, ਉਹ ਇੱਕ ਠਾਕਰ ਬਣਾਉਂਦਾ ਹੈ, ਅਤੇ ਓਹ ਉਸ ਨੂੰ ਮੱਥਾ ਟੇਕਦੇ ਹਨ! ਓਹ ਬੁੱਤ ਬਣਾਉਂਦੇ ਹਨ, ਅਤੇ ਓਹ ਉਸ ਦੇ ਅੱਗੇ ਮੱਥੇ ਰਗੜਦੇ ਹਨ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਹ ਮਨੁੱਖ ਦੇ ਬਾਲਣ ਲਈ ਹੋ ਜਾਂਦਾ ਹੈ, ਉਹ ਉਸ ਦੇ ਵਿੱਚੋਂ ਲੈ ਕੇ ਅੱਗ ਸੇਕਦਾ ਹੈ, ਸਗੋਂ ਉਸ ਨੂੰ ਬਾਲ ਕੇ ਰੋਟੀ ਪਕਾਉਂਦਾ ਹੈ, ਪਰ, ਉਸੇ ਵਿੱਚੋਂ ਉਹ ਇੱਕ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਮੱਥਾ ਟੇਕਦਾ ਹੈ! ਉਹ ਬੁੱਤ ਬਣਾਉਂਦਾ ਹੈ, ਅਤੇ ਉਹ ਉਸ ਦੇ ਅੱਗੇ ਮੱਥਾ ਰਗੜਦਾ ਹੈ!