Isaiah 44:7 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਜੇ ਇੱਥੇ ਹੈ, ਤਾਂ ਉਸ ਦੇਵਤੇ ਨੂੰ ਹੁਣ ਬੋਲਣਾ ਚਾਹੀਦਾ ਹੈ। ਉਸ ਦੇਵਤੇ ਨੂੰ ਆਉਣਾ ਚਾਹੀਦਾ ਹੈ ਅਤੇ ਇਹ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਮੇਰੇ ਵਰਗਾ ਹੈ। ਉਸ ਦੇਵਤੇ ਨੂੰ ਮੈਨੂੰ ਦੱਸਣਾ ਚਾਹੀਦਾ ਹੈ ਕਿ ਉਸ ਸਮੇਂ ਤੋਂ ਲੈ ਕੇ ਕੀ ਵਾਪਰਿਆ ਹੈ ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਾਜਿਆ ਸੀ। ਉਸ ਦੇਵਤੇ ਨੂੰ ਇਹ ਦਰਸਾਉਣ ਲਈ ਸੰਕੇਤ ਦੇਣੇ ਚਾਹੀਦੇ ਹਨ ਕਿ ਉਹ ਭਵਿੱਖ ਵਿੱਚ ਵਾਪਰਨ ਬਾਰੇ ਜਾਣਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਮੇਰੇ ਵਾਂਙੁ ਕੌਣ ਪਰਚਾਰ ਕਰੇਗਾ? ਤਾਂ ਉਹ ਉਸ ਨੂੰ ਦੱਸੇ ਅਤੇ ਮੇਰੇ ਲਈ ਉਸ ਨੂੰ ਸੁਆਰੇ, ਜਿਸ ਸਮੇਂ ਤੋਂ ਮੈਂ ਸਨਾਤਨੀ ਪਰਜਾ ਨੂੰ ਕਾਇਮ ਕੀਤਾ, ਆਉਣ ਵਾਲੀਆਂ ਗੱਲਾਂ ਅਰਥਾਤ ਜਿਹੜੀਆਂ ਗੱਲਾਂ ਬੀਤਣਗੀਆਂ, ਓਹ ਉਨ੍ਹਾਂ ਦੇ ਲਈ ਦੱਸਣ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੇਰੇ ਵਰਗਾ ਕੌਣ ਹੈ, ਜੋ ਇਸ ਦਾ ਪਰਚਾਰ ਕਰੇਗਾ? ਉਹ ਇਸ ਦੀ ਘੋਸ਼ਣਾ ਕਰੇ ਅਤੇ ਮੇਰੇ ਸਾਹਮਣੇ ਦੱਸੇ ਕਿ ਜਿਸ ਸਮੇਂ ਤੋਂ ਮੈਂ ਆਪਣੀ ਸਨਾਤਨ ਪਰਜਾ ਨੂੰ ਕਾਇਮ ਕੀਤਾ ਉਸ ਸਮੇਂ ਕੀ ਹੋਇਆ ਅਤੇ ਆਉਣ ਵਾਲੀਆਂ ਗੱਲਾਂ ਦੱਸੇ - ਹਾਂ ਉਹ ਦੱਸੇ ਜੋ ਕੀ ਹੋਵੇਗਾ।