Isaiah 49:18 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਓਧਰ ਦੇਖੋ! ਆਪਣੇ ਚਾਰ-ਚੁਫ਼ੇਰੇ ਦੇਖੋ! ਤੁਹਾਡੇ ਸਾਰੇ ਹੀ ਬੱਚੇ ਇਕੱਠੇ ਹੋ ਰਹੇ ਨੇ ਤੇ ਤੁਹਾਡੇ ਕੋਲ ਆ ਰਹੇ ਨੇ। ਯਹੋਵਾਹ ਆਖਦਾ ਹੈ, “ਮੈਂ ਆਪਣੇ ਜੀਵਨ ਦੀ ਸੌਂਹ ਖਾਕੇ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ: ਤੁਹਾਡੇ ਬੱਚੇ ਮੋਤੀਆਂ ਵਰਗੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਗਲੇ ਵਿੱਚ ਪਾਉਂਦੇ ਹੋ। ਤੁਹਾਡੇ ਬੱਚੇ ਉਸ ਹਾਰ ਵਾਂਗ ਹੋਣਗੇ ਜਿਸ ਨੂੰ ਕੋਈ ਵਹੁਟੀ ਪਹਿਨਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਆਪਣੀਆਂ ਅੱਖਾਂ ਆਲੇ ਦੁਆਲੇ ਚੁੱਕ ਕੇ ਵੇਖੋ, ਓਹ ਸਾਰੇ ਇਕੱਠੇ ਹੁੰਦੇ ਤੇ ਤੇਰੇ ਕੋਲ ਆਉਂਦੇ ਹਨ, ਆਪਣੀ ਹਯਾਤੀ ਦੀ ਸੌਂਹ, ਯਹੋਵਾਹ ਦਾ ਵਾਕ ਹੈ, ਤੂੰ ਤਾਂ ਓਹਨਾਂ ਸਾਰਿਆਂ ਨੂੰ ਗਹਿਣੇ ਵਾਂਙੁ ਪਹਿਨੇਂਗੀ, ਅਤੇ ਓਹਨਾਂ ਨੂੰ ਲਾੜੀ ਵਾਂਙੁ ਆਪਣੇ ਉੱਤੇ ਬੰਨ੍ਹੇਂਗੀ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਆਪਣੀਆਂ ਅੱਖਾਂ ਆਲੇ-ਦੁਆਲੇ ਚੁੱਕ ਕੇ ਵੇਖੋ, ਉਹ ਸਾਰੇ ਇਕੱਠੇ ਹੁੰਦੇ ਤੇ ਤੇਰੇ ਕੋਲ ਆਉਂਦੇ ਹਨ, ਆਪਣੇ ਜੀਵਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਤੂੰ ਤਾਂ ਉਹਨਾਂ ਸਾਰਿਆਂ ਨੂੰ ਗਹਿਣੇ ਵਾਂਗੂੰ ਪਹਿਨੇਂਗੀ, ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ।