Isaiah 49:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਆਪਣੀ ਗੱਲ ਕਹਿਣ ਲਈ ਮੈਨੂੰ ਵਰਤਦਾ। ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਾਂਗ ਬਣਾ ਦਿੱਤਾ ਪਰ ਉਹ ਮੈਨੂੰ ਆਪਣੇ ਹੱਥ ਦੀ ਛਾਵੇਂ ਲੁਕਾ ਕੇ ਮੇਰਾ ਬਚਾਉ ਕਰਦਾ ਹੈ। ਯਹੋਵਾਹ ਨੇ ਮੈਨੂੰ ਇੱਕ ਤਿੱਖੇ ਤੀਰ ਵਾਂਗ ਬਣਾਇਆ ਅਤੇ ਉਸ ਨੇ ਮੈਨੂੰ ਆਪਣੇ ਤਸ਼ਤਰ ਵਿੱਚ ਛੁਪਾ ਲਿਆ।
Punjabi Bible 2016 - ਪਵਿੱਤਰ ਬਾਈਬਲ O.V.
ਓਸ ਮੇਰੇ ਮੂੰਹ ਨੂੰ ਤਿੱਖੀ ਤੇਗ ਵਾਂਙੁ ਬਣਾਇਆ, ਓਸ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ, ਓਸ ਮੈਨੂੰ ਇੱਕ ਸਿਕਲ ਕੀਤਾ ਹੋਇਆ ਬਾਣ ਬਣਾਇਆ, ਓਸ ਮੈਨੂੰ ਆਪਣੀ ਤਰਕਸ਼ ਵਿੱਚ ਲੁਕਾਇਆ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਮੇਰੇ ਮੂੰਹ ਨੂੰ ਤਿੱਖੀ ਤਲਵਾਰ ਵਾਂਗੂੰ ਬਣਾਇਆ, ਉਸ ਨੇ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ, ਉਸ ਨੇ ਮੈਨੂੰ ਇੱਕ ਚਮਕੀਲਾ ਤੀਰ ਬਣਾਇਆ, ਅਤੇ ਮੈਨੂੰ ਆਪਣੀ ਤਰਕਸ਼ ਵਿੱਚ ਲੁਕਾਇਆ ਹੈ,