Isaiah 49:22 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ, “ਦੇਖੋ, ਮੈਂ ਕੌਮਾਂ ਲਈ ਆਪਣਾ ਹੱਥ ਹਿਲਾਵਾਂਗਾ। ਸਾਰੇ ਲੋਕਾਂ ਦੇ ਦੇਖਣ ਲਈ ਮੈਂ ਆਪਣਾ ਝੰਡਾ ਉੱਚਾ ਕਰਾਂਗਾ ਫੇਰ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਕੋਲ ਲੈ ਕੇ ਆ ਜਾਣਗੇ। ਉਹ ਲੋਕ ਤੁਹਾਡੇ ਬੱਚਿਆਂ ਨੂੰ ਮੋਢਿਆਂ ਉੱਪਰ ਚੁੱਕਣਗੇ, ਅਤੇ ਉਹ ਉਨ੍ਹਾਂ ਨੂੰ ਆਪਣੀਆਂ ਬਾਹਾਂ ਦਾ ਸਹਾਰਾ ਦੇਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਵੇਖੋ, ਮੈਂ ਆਪਣਾ ਹੱਥ ਕੌਮਾਂ ਲਈ ਉਠਾਵਾਂਗਾ, ਅਤੇ ਲੋਕਾਂ ਲਈ ਆਪਣਾ ਝੰਡਾ ਉੱਚਾ ਕਰਾਂਗਾ, ਓਹ ਤੇਰੇ ਪੁੱਤ੍ਰਾਂ ਨੂੰ ਝੋਲੀ ਵਿੱਚ ਲਿਆਉਣਗੇ, ਅਤੇ ਤੇਰੀਆਂ ਧੀਆਂ ਮੋਢਿਆਂ ਤੇ ਚੁੱਕੀਆਂ ਜਾਣਗੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਵੇਖੋ, ਮੈਂ ਆਪਣੇ ਹੱਥ ਕੌਮਾਂ ਲਈ ਉਠਾਵਾਂਗਾ, ਅਤੇ ਲੋਕਾਂ ਲਈ ਆਪਣਾ ਝੰਡਾ ਉੱਚਾ ਕਰਾਂਗਾ, ਅਤੇ ਉਹ ਤੇਰੇ ਪੁੱਤਰਾਂ ਨੂੰ ਕੁੱਛੜ ਚੁੱਕੀ ਲਿਆਉਣਗੇ, ਅਤੇ ਤੇਰੀਆਂ ਧੀਆਂ ਮੋਢਿਆਂ ਉੱਤੇ ਚੁੱਕੀਆਂ ਜਾਣਗੀਆਂ।