Isaiah 49:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਕੈਦੀਆਂ ਨੂੰ ਆਖੋਂਗੇ, ‘ਆਪਣੀ ਕੈਦ ਵਿੱਚੋਂ ਬਾਹਰ ਆ ਜਾਵੋ!’ ਤੁਸੀਂ ਉਨ੍ਹਾਂ ਲੋਕਾਂ ਨੂੰ ਆਖੋਂਗੇ ਜੋ ਅੰਧਕਾਰ ਵਿੱਚ ਹਨ, ‘ਅੰਧਕਾਰ ਵਿੱਚੋਂ ਬਾਹਰ ਨਿਕਲ ਆਵੋ!’ ਯਾਤਰਾ ਸਮੇਂ ਲੋਕ ਭੋਜਨ ਕਰਨਗੇ। ਸੱਖਣੀਆਂ ਪਹਾੜੀਆਂ ਵਿੱਚ ਵੀ ਉਨ੍ਹਾਂ ਕੋਲ ਭੋਜਨ ਹੋਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਸੀਰਾਂ ਨੂੰ ਏਹ ਆਖੇਂ ਕਿ ਨਿੱਕਲ ਜਾਓ! ਅਤੇ ਓਹਨਾਂ ਨੂੰ ਜੋ ਅਨ੍ਹੇਰੇ ਵਿੱਚ ਹਨ, ਆਪਣੇ ਆਪ ਨੂੰ ਵਿਖਲਾਓ। ਓਹ ਰਾਹਾਂ ਦੇ ਨਾਲ ਨਾਲ ਚਰਨਗੇ, ਅਤੇ ਸਾਰੀਆਂ ਨੰਗੀਆਂ ਟੀਸੀਆਂ ਉੱਤੇ ਓਹਨਾਂ ਦੀਆਂ ਜੂਹਾਂ ਹੋਣਗੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਗੁਲਾਮਾਂ ਨੂੰ ਇਹ ਆਖੇਂ ਕਿ ਨਿੱਕਲ ਜਾਓ! ਅਤੇ ਉਹਨਾਂ ਨੂੰ ਜੋ ਹਨੇਰੇ ਵਿੱਚ ਹਨ, ਆਪਣੇ ਆਪ ਨੂੰ ਵਿਖਲਾਓ। ਉਹ ਰਾਹਾਂ ਦੇ ਨਾਲ-ਨਾਲ ਚਰਨਗੇ, ਅਤੇ ਸਾਰੀਆਂ ਨੰਗੀਆਂ ਟੀਸੀਆਂ ਉੱਤੇ ਉਹਨਾਂ ਦੀਆਂ ਜੂਹਾਂ ਹੋਣਗੀਆਂ।