Isaiah 51:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਹਾਡਾ ਪਰਮੇਸ਼ੁਰ ਅਤੇ ਮਾਲਿਕ, ਯਹੋਵਾਹ ਆਪਣੇ ਬੰਦਿਆਂ ਲਈ ਜੰਗ ਕਰੇਗਾ। ਉਹ ਤੈਨੂੰ ਆਖਦਾ ਹੈ, “ਦੇਖ, ਮੈਂ ਤੇਰੇ ਕੋਲੋਂ ਇਹ ‘ਜ਼ਹਿਰ ਪਿਆਲਾ’ ਖੋਹ ਰਿਹਾ ਹਾਂ। ਮੈਂ ਆਪਣਾ ਕਹਿਰ ਤੇਰੇ ਕੋਲੋਂ ਦੂਰ ਹਟਾ ਰਿਹਾ ਹਾਂ। ਤੈਨੂੰ ਮੇਰੇ ਗੁੱਸੇ ਦੀ ਹੁਣ ਹੋਰ ਸਜ਼ਾ ਨਹੀਂ ਮਿਲੇਗੀ।
Punjabi Bible 2016 - ਪਵਿੱਤਰ ਬਾਈਬਲ O.V.
ਤੇਰਾ ਪ੍ਰਭੁ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਐਉਂ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਜਾਮ ਲਿਆ ਹੈ, ਮੇਰੇ ਗੁੱਸੇ ਦਾ ਕਟੋਰਾ, ਤੂੰ ਏਹ ਫੇਰ ਕਦੀ ਨਾ ਪੀਵੇਂਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੇਰਾ ਪ੍ਰਭੂ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਇਹ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਪਿਆਲਾ ਲੈ ਲਿਆ ਹੈ ਅਰਥਾਤ ਮੇਰੇ ਕ੍ਰੋਧ ਦਾ ਪਿਆਲਾ, ਤੂੰ ਇਹ ਫੇਰ ਕਦੀ ਨਾ ਪੀਵੇਂਗੀ।