Isaiah 54:1 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਹੇ ਬਾਂਝ ਔਰਤ, ਖੁਸ਼ ਹੋ! ਤੂੰ ਬੱਚੇ ਨਹੀਂ ਜਣੇ। ਪਰ ਤੈਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ!” ਯਹੋਵਾਹ ਆਖਦਾ ਹੈ, “ਉਸ ਔਰਤ ਦੇ ਹੋਰ ਵੀ ਵੱਧੇਰੇ ਬੱਚੇ ਹੋਣਗੇ ਜਿਹੜੀ ਇੱਕਲੀ ਹੈ, ਉਸ ਔਰਤ ਦੇ ਮੁਕਾਬਲੇ, ਜਿਹੜੀ ਪਤੀ ਦੇ ਨਾਲ ਰਹਿੰਦੀ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ! ਖੁਲ੍ਹ ਕੇ ਜੈਕਾਰਾ ਗਜਾ ਤੇ ਚਿੱਲਾ, ਤੂੰ ਜਿਹ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਆਖਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਬਾਂਝ, ਤੂੰ ਜੋ ਨਹੀਂ ਜਣੀ, ਜੈਕਾਰਾ ਗਜਾ! ਖੁੱਲ੍ਹ ਕੇ ਜੈਕਾਰਾ ਗਜਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਦਾ ਬਚਨ ਹੈ।