Isaiah 56:4 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਨ੍ਹਾਂ ਖੁਸਰਿਆਂ ਨੂੰ ਇਹ ਗੱਲਾਂ ਨਹੀਂ ਆਖਣੀਆਂ ਚਾਹੀਦੀਆਂ ਕਿਉਂ ਕਿ ਯਹੋਵਾਹ ਆਖਦਾ ਹੈ, “ਉਨ੍ਹਾਂ ਖੁਸਰਿਆਂ ਵਿੱਚੋਂ ਕੁਝ ਸਬਾਤ ਦੇ ਨੇਮਾਂ ਦੀ ਪਾਲਣਾ ਕਰਦੇ ਹਨ। ਅਤੇ ਉਹ ਉਨ੍ਹਾਂ ਗੱਲਾਂ ਨੂੰ ਕਰਨ ਦੀ ਚੋਣ ਕਰਦੇ ਹਨ ਜੋ ਮੈਂ ਚਾਹੁੰਦਾ ਹਾਂ। ਅਤੇ ਉਹ ਸੱਚਮੁੱਚ ਮੇਰੇ ਇਕਰਾਰਨਾਮੇ ਅਨੁਸਾਰ ਚਲਦੇ ਹਨ। ਇਸ ਲਈ ਮੈਂ ਆਪਣੇ ਮੰਦਰ ਵਿੱਚ ਉਨ੍ਹਾਂ ਦੀ ਯਾਦ ਦੀ ਤਖਤੀ ਲਗਾਵਾਂਗਾ। ਉਨ੍ਹਾਂ ਦਾ ਨਾਮ ਮੇਰੇ ਸ਼ਹਿਰ ਵਿੱਚ ਚੇਤੇ ਕੀਤਾ ਜਾਵੇਗਾ! ਹਾਂ, ਮੈਂ ਉਨ੍ਹਾਂ ਖੁਸਰਿਆਂ ਨੂੰ ਧੀਆਂ ਪੁੱਤਰਾਂ ਨਾਲੋਂ ਕੁਝ ਬਿਹਤਰ ਦਿਆਂਗਾ। ਮੈਂ ਉਨ੍ਹਾਂ ਨੂੰ ਅਜਿਹਾ ਨਾਮ ਦਿਆਂਗਾ ਜਿਹੜਾ ਸਦਾ ਰਹੇਗਾ। ਉਹ ਮੇਰੇ ਲੋਕਾਂ ਤੋਂ ਟੁੱਟੇ ਹੋਏ ਨਹੀਂ ਰਹਿਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਯਹੋਵਾਹ ਤਾਂ ਇਉਂ ਆਖਦਾ ਹੈ, ਉਨ੍ਹਾਂ ਖੁਸਰਿਆਂ ਨੂੰ ਜੋ ਮੇਰੇ ਸਬਤਾਂ ਨੂੰ ਮੰਨਦੇ, ਅਤੇ ਜੋ ਕੁਝ ਮੈਨੂੰ ਭਾਉਂਦਾ ਓਹੀ ਚੁਣਦੇ, ਅਤੇ ਮੇਰੇ ਨੇਮ ਨੂੰ ਫੜੀ ਰੱਖਦੇ ਹਨ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਖੁਸਰੇ ਜੋ ਮੇਰੇ ਸਬਤਾਂ ਨੂੰ ਮੰਨਦੇ ਹਨ, ਅਤੇ ਜੋ ਕੁਝ ਮੈਨੂੰ ਭਾਉਂਦਾ ਉਹ ਹੀ ਚੁਣਦੇ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ, ਉਨ੍ਹਾਂ ਨੂੰ ਯਹੋਵਾਹ ਇਹ ਆਖਦਾ ਹੈ,