Isaiah 57:11 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਮੈਨੂੰ ਯਾਦ ਨਹੀਂ ਕੀਤਾ। ਤੁਸੀਂ ਮੇਰੇ ਵੱਲ ਧਿਆਨ ਵੀ ਨਹੀਂ ਕੀਤਾ! ਇਸ ਲਈ, ਤੁਸੀਂ ਕਿਸ ਬਾਰੇ ਚਿੰਤਾ ਕਰ ਰਹੇ ਸੀ? ਤੁਸੀਂ ਕਿਸ ਕੋਲੋਂ ਭੈਭੀਤ ਸੀ? ਤੁਸੀਂ ਝੂਠ ਕਿਉਂ ਬੋਲਿਆ? ਦੇਖੋ, ਚੁੱਪ ਰਿਹਾ ਹਾਂ ਮੈਂ ਲੰਮੇ ਸਮੇਂ ਤੀਕ-ਤੇ ਆਦਰ ਕੀਤਾ ਨਹੀਂ ਤੁਸੀਂ ਮੇਰਾ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਕਿਹ ਤੋਂ ਝਕੀ ਅਰ ਡਰੀ, ਭਈ ਤੂੰ ਝੂਠ ਬੋਲੀ ਅਤੇ ਮੈਨੂੰ ਚੇਤੇ ਨਾ ਕੀਤਾ, ਨਾ ਆਪਣੇ ਦਿਲ ਉੱਤੇ ਰੱਖਿਆ? ਕੀ ਮੈਂ ਚਰੋਕਣਾ ਚੁੱਪ ਨਹੀਂ ਰਿਹਾ? ਪਰ ਤੂੰ ਮੈਥੋਂ ਨਾ ਡਰੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਕਿਸ ਤੋਂ ਐਨਾ ਸਹਿਮੀ ਅਤੇ ਡਰੀ ਕਿ ਤੂੰ ਝੂਠ ਬੋਲੀ ਅਤੇ ਮੈਨੂੰ ਯਾਦ ਨਾ ਕੀਤਾ, ਨਾ ਹੀ ਮੇਰੇ ਉੱਤੇ ਧਿਆਨ ਦਿੱਤਾ? ਕੀ ਮੈਂ ਬਹੁਤ ਸਮੇਂ ਤੱਕ ਚੁੱਪ ਨਾ ਰਿਹਾ? ਪਰ ਤੂੰ ਮੇਰੇ ਤੋਂ ਨਾ ਡਰੀ।