Isaiah 59:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਸੀਂ ਨੇਤਰਹੀਣ ਬੰਦਿਆਂ ਵਰਗੇ ਹਾਂ। ਅਸੀਂ ਇਨ੍ਹਾਂ ਕੰਧਾਂ ਨਾਲ ਅੰਨ੍ਹਿਆਂ ਵਾਂਗ ਠੋਕਰਾਂ ਖਾਂਦੇ ਹਾਂ। ਅਸੀਂ ਡਿੱਗਦੇ-ਢਹਿਂਦੇ ਫ਼ਿਰਦੇ ਹਾਂ ਜਿਵੇਂ ਰਾਤ ਹੋਵੇ। ਦਿਨ ਦੇ ਚਾਨਣ ਵਿੱਚ ਵੀ ਅਸੀਂ ਨਹੀਂ ਦੇਖ ਸੱਕਦੇ। ਦੁਪਿਹਰ ਵੇਲੇ ਵੀ ਅਸੀਂ ਮੁਰਦਿਆਂ ਵਾਂਗ ਡਿੱਗ ਪੈਂਦੇ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਅਸੀਂ ਅੰਨ੍ਹਿਆਂ ਵਾਂਙੁ ਕੰਧ ਨੂੰ ਟੋਹੰਦੇ ਹਾਂ, ਅਤੇ ਓਹਨਾਂ ਵਾਂਙੁ ਜਿਨ੍ਹਾਂ ਦੀਆਂ ਅੱਖੀਆਂ ਨਹੀਂ ਅਸੀਂ ਟੋਹੰਦੇ ਹਾਂ, ਅਸੀਂ ਦੁਪਹਿਰ ਨੂੰ ਸੰਝ ਵਾਂਙੁ ਠੇਡਾ ਖਾਂਦੇ ਹਾਂ, ਅਸੀਂ ਮੋਟਿਆਂ ਤਾਜ਼ਿਆਂ ਵਿੱਚ ਮੁਰਦਿਆਂ ਵਾਂਙੁ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਸੀਂ ਅੰਨ੍ਹਿਆਂ ਵਾਂਗੂੰ ਕੰਧ ਨੂੰ ਟੋਹੰਦੇ ਹਾਂ, ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ, ਅਸੀਂ ਦੁਪਹਿਰ ਨੂੰ ਸ਼ਾਮ ਵਾਂਗੂੰ ਠੇਡਾ ਖਾਂਦੇ ਹਾਂ, ਬਲਵਾਨਾਂ ਦੇ ਵਿਚਕਾਰ ਅਸੀਂ ਮੁਰਦਿਆਂ ਵਾਂਗੂੰ ਹਾਂ।