Isaiah 60:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਇਹ ਭਵਿੱਖ ਵਿੱਚ ਵਾਪਰੇਗਾ। ਤੇ ਓਸ ਵੇਲੇ, ਤੁਸੀਂ ਆਪਣੇ ਲੋਕਾਂ ਨੂੰ ਅਤੇ ਆਪਣਿਆਂ ਚਿਹਰਿਆਂ ਨੂੰ ਖੁਸ਼ੀ ਨਾਲ ਚਮਕਦਿਆਂ ਦੇਖੋਂਗੇ। ਤੁਸੀਂ ਪਹਿਲਾਂ ਭੈਭੀਤ ਹੋਵੋਂਗੇ ਪਰ ਫ਼ੇਰ ਤੁਸੀਂ ਉੱਤੇਜਿਤ ਹੋਵੋਂਗੇ! ਸਮੁੰਦਰੋ ਪਾਰ ਦੀਆਂ ਸਮੂਹ ਦੌਲਤਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਜਾਣਗੀਆਂ। ਕੌਮਾਂ ਦੀਆਂ ਦੌਲਤਾਂ ਤੁਹਾਡੇ ਕੋਲ ਆਉਣਗੀਆਂ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਤੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ ਥਰ ਕੰਬੇਗਾ ਤੇ ਫੁੱਲ ਜਾਵੇਗਾ, ਕਿਉਂ ਜੋ ਸਮੁੰਦਰ ਦੀ ਵਾਫਰੀ ਤੇਰੀ ਵੱਲ ਫਿਰੇਗੀ, ਅਤੇ ਕੌਮਾਂ ਦਾ ਧਨ ਤੇਰੀ ਵੱਲ ਆਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਤੂੰ ਇਸ ਨੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ-ਥਰ ਕੰਬੇਗਾ ਅਤੇ ਅਨੰਦ ਨਾਲ ਭਰ ਜਾਵੇਗਾ, ਕਿਉਂ ਜੋ ਸਮੁੰਦਰ ਦੀ ਬਹੁਤਾਇਤ ਤੇਰੇ ਵੱਲ ਫਿਰੇਗੀ, ਅਤੇ ਕੌਮਾਂ ਦਾ ਮਾਲ-ਧਨ ਤੇਰੇ ਵੱਲ ਆਵੇਗਾ।