Isaiah 65:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਵੀ ਕੀਤੀ ਜਿਹੜੇ ਮੇਰੇ ਕੋਲ ਸਲਾਹ ਲੈਣ ਨਹੀਂ ਆਏ ਸਨ। ਉਹ ਲੋਕ ਜਿਨ੍ਹਾਂ ਮੈਨੂੰ ਲੱਭਿਆ ਉਹ ਮੇਰੀ ਤਲਾਸ਼ ਨਹੀਂ ਕਰ ਰਹੇ ਸਨ। ਮੈਂ ਉਸ ਕੌਮ ਨਾਲ ਗੱਲ ਕੀਤੀ ਜਿਹੜੀ ਮੇਰੇ ਨਾਮ ਦੀ ਧਾਰਣੀ ਨਹੀਂ ਹੈ। ਮੈਂ ਆਖਿਆ, ‘ਮੈਂ ਇੱਥੇ ਹਾਂ! ਮੈਂ ਇੱਥੇ ਹਾਂ!’
Punjabi Bible 2016 - ਪਵਿੱਤਰ ਬਾਈਬਲ O.V.
ਓਹਨਾਂ ਤੋਂ ਜੋ ਮੈਥੋਂ ਪੁੱਛਦੇ ਨਹੀਂ, ਮੈਂ ਆਪ ਨੂੰ ਭਾਲਣ ਦਿੱਤਾ, ਓਹਨਾਂ ਤੋਂ ਜੋ ਮੈਨੂੰ ਢੁੰਡਦੇ ਨਹੀਂ ਮੈਂ ਆਪ ਨੂੰ ਲੱਭਣ ਦਿੱਤਾ, ਮੈਂ ਆਖਿਆ, \ਮੈਂ ਹੈਗਾ, ਹੈਗਾਂ ਹਾਂ\, ਇੱਕ ਕੌਮ ਨੂੰ ਵੀ ਜੋ ਮੇਰਾ ਨਾਮ ਨਹੀਂ ਲੈਂਦੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੋ ਮੈਨੂੰ ਪੁੱਛਦੇ ਨਹੀਂ ਸਨ, ਮੈਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ, ਜੋ ਮੈਨੂੰ ਭਾਲਦੇ ਨਹੀਂ ਸਨ, ਉਨ੍ਹਾਂ ਨੇ ਮੈਨੂੰ ਲੱਭ ਲਿਆ, ਇੱਕ ਕੌਮ ਨੂੰ ਵੀ ਜੋ ਮੇਰਾ ਨਾਮ ਨਹੀਂ ਲੈਂਦੀ ਸੀ, ਉਸ ਨੂੰ ਮੈਂ ਆਖਿਆ, “ਵੇਖੋ, ਮੈਂ ਹਾਂ, ਮੈਂ ਹਾਂ।”