Isaiah 66:19 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਉਨ੍ਹਾਂ ਵਿੱਚੋਂ ਕੁਝ ਇੱਕ ਉੱਤੇ ਨਿਸ਼ਾਨ ਲਗਾ ਦਿਆਂਗਾ-ਮੈਂ ਉਨ੍ਹਾਂ ਨੂੰ ਬਚਾ ਲਵਾਂਗਾ। ਮੈਂ ਇਨ੍ਹਾਂ ਬਚਾਏ ਹੋਏ ਲੋਕਾਂ ਵਿੱਚੋਂ ਕੁਝ ਇੱਕਨਾਂ ਨੂੰ ਤਰਸ਼ੀਸ਼, ਪੂਲ, ਲੂਦ (ਨਿਸ਼ਾਨੇਬਾਜ਼ਾਂ ਦਾ ਦੇਸ) ਤੂਬਕ, ਯਾਵਨ ਅਤੇ ਹੋਰ ਦੂਰ ਦੁਰਾਡੇ ਦੇਸ਼ਾਂ ਵੱਲ ਭੇਜਾਂਗਾ। ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੀਆਂ ਸਿੱਖਿਆਵਾਂ ਬਾਰੇ ਨਹੀਂ ਸੁਣਿਆ ਹੋਵੇਗਾ। ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੀ ਸ਼ਾਨ ਨੂੰ ਨਹੀਂ ਦੇਖਿਆ। ਇਸ ਲਈ ਬਚਾਏ ਗਏ ਲੋਕ ਮੇਰੀ ਸ਼ਾਨ ਬਾਰੇ ਉਨ੍ਹਾਂ ਕੌਮਾਂ ਨੂੰ ਦੱਸਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਓਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਓਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ, ਤਰਸ਼ੀਸ਼, ਪੂਲ, ਅਤੇ ਲੂਦ ਵੱਲ ਜੋ ਧਣੁਖ ਕੱਸਦੇ ਹਨ, ਤੂਬਲ ਅਤੇ ਯਾਵਨ ਵਲ ਵੀ, ਦੂਰ ਦੂਰ ਟਾਪੂਆਂ ਵੱਲ, ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ, ਓਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।