Isaiah 7:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਆਹਾਜ਼ ਯੋਥਾਮ ਦਾ ਪੁੱਤਰ ਸੀ। ਯੋਥਾਮ ਉਜ਼ੀਯ੍ਯਾਹ ਦਾ ਪੁੱਤਰ ਸੀ। ਰਸੀਨ ਅਰਾਮ ਦਾ ਰਾਜਾ ਸੀ, ਰਮਲਯਾਹ ਦਾ ਪੁੱਤਰ ਫਕਹ ਇਸਰਾਏਲ ਦਾ ਰਾਜਾ ਸੀ। ਜਿਸ ਸਮੇਂ ਆਹਾਜ਼ ਯਹੂਦਾਹ ਦਾ ਰਾਜਾ ਸੀ, ਰਸੀਨ ਅਤੇ ਫਕਹ ਯਰੂਸ਼ਲਮ ਦੇ ਖਿਲਾਫ਼ ਜੰਗ ਕਰਨ ਲਈ ਓੱਥੇ ਗਏ। ਪਰ ਉਹ ਸ਼ਹਿਰ ਨੂੰ ਹਰਾ ਨਹੀਂ ਸੱਕੇ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਐਉਂ ਹੋਇਆ ਕਿ ਉੱਜ਼ੀਯਾਹ ਦੇ ਪੋਤ੍ਰੋ, ਯੋਥਾਮ ਦੇ ਪੁੱਤ੍ਰ ਆਹਾਜ਼ ਯਹੂਦਾਹ ਦੇ ਪਾਤਸ਼ਾਹ ਦੇ ਦਿਨਾਂ ਵਿੱਚ ਅਰਾਮ ਦਾ ਰਾਜਾ ਰਸੀਨ ਅਤੇ ਇਸਰਾਏਲ ਤੇ ਪਾਤਸ਼ਾਹ ਰਮਲਯਾਹ ਦਾ ਪੁੱਤ੍ਰ ਫਕਹ ਯਰੂਸ਼ਲਮ ਨੂੰ ਉਤਾਹਾਂ ਆਏ ਭਈ ਉਹ ਦੇ ਵਿਰੁੱਧ ਜੁੱਧ ਕਰਨਪਰ ਉਹ ਨੂੰ ਜਿੱਤ ਨਾ ਸੱਕੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਅਜਿਹਾ ਹੋਇਆ ਕਿ ਉੱਜ਼ੀਯਾਹ ਦੇ ਪੋਤਰੇ, ਯੋਥਾਮ ਦੇ ਪੁੱਤਰ ਆਹਾਜ਼ ਜੋ ਯਹੂਦਾਹ ਦਾ ਰਾਜਾ ਸੀ, ਉਸ ਦੇ ਦਿਨਾਂ ਵਿੱਚ ਅਰਾਮ ਦਾ ਰਾਜੇ ਰਸੀਨ ਅਤੇ ਇਸਰਾਏਲ ਦੇ ਰਾਜੇ ਰਮਲਯਾਹ ਦਾ ਪੁੱਤਰ ਪਕਹ ਨੇ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਤਾਂ ਜੋ ਉਸ ਦੇ ਵਿਰੁੱਧ ਯੁੱਧ ਕਰਨ, ਪਰ ਉਹ ਨੂੰ ਜਿੱਤ ਨਾ ਸਕੇ।