Isaiah 9:18 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਦੁਸ਼ਟਤਾ ਬਿਲਕੁਲ ਇੱਕ ਛੋਟੀ ਜਿਹੀ ਅੱਗ ਵਾਂਗ ਹੈ। ਪਹਿਲਾਂ ਅੱਗ ਘਾਹ ਫ਼ੂਸ ਅਤੇ ਕੰਡਿਆਂ ਨੂੰ ਸਾੜਦੀ ਹੈ। ਇਸਤੋਂ ਮਗਰੋਂ ਅੱਗ ਜੰਗਲ ਦੀਆਂ ਵੱਡੀਆਂ ਝਾੜੀਆਂ ਨੂੰ ਸਾੜਦੀ ਹੈ। ਅਤੇ ਅੰਤ ਵਿੱਚ ਇਹ ਭਿਆਨਕ ਅੱਗ ਬਣ ਜਾਂਦੀ ਹੈ-ਅਤੇ ਹਰ ਇੱਕ ਚੀਜ਼ ਸੜ ਕੇ ਸੁਆਹ ਹੋ ਜਾਂਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਬੁਰਿਆਈ ਤਾਂ ਅੱਗ ਵਾਂਙੁ ਬਲਦੀ ਹੈ, ਉਹ ਕੰਡੇ ਤੇ ਕੰਡਿਆਲੇ ਭਸਮ ਕਰਦੀ ਹੈ, ਅਤੇ ਉਹ ਬਣ ਦੀਆਂ ਝੰਗੀਆਂ ਵਿੱਚ ਭੜਕ ਉੱਠਦੀ ਹੈ, ਓਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀਆਂ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਬੁਰਿਆਈ ਤਾਂ ਅੱਗ ਵਾਂਗੂੰ ਬਲਦੀ ਹੈ, ਉਹ ਕੰਡੇ ਅਤੇ ਕੰਡਿਆਲੇ ਭਸਮ ਕਰਦੀ ਹੈ, ਅਤੇ ਉਹ ਸੰਘਣੇ ਜੰਗਲਾਂ ਦੀਆਂ ਝਾੜੀਆਂ ਵਿੱਚ ਭੜਕ ਉੱਠਦੀ ਹੈ, ਉਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀ ਹੈ।