James 1:11 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਸੂਰਜ ਚੜ੍ਹ੍ਹਦਾ ਹੈ ਤੇ ਪਲ-ਪਲ ਗਰਮ ਹੁੰਦਾ ਜਾਂਦਾ ਹੈ। ਸੂਰਜ ਦੀ ਗਰਮੀ ਪੌਦੇ ਨੂੰ ਬਹੁਤ ਸੁਕਾ ਦਿੰਦੀ ਹੈ। ਫ਼ੁੱਲ ਝੜ ਜਾਂਦਾ ਹੈ। ਫ਼ੁੱਲ ਬਹੁਤ ਖੂਬਸੂਰਤ ਸੀ ਪਰ ਹੁਣ ਇਹ ਮੁਰਦਾ ਹੈ। ਅਮੀਰ ਆਦਮੀ ਨਾਲ ਵੀ ਇਵੇਂ ਹੀ ਹੁੰਦਾ ਹੈ। ਜਦੋਂ ਹਾਲੇ ਉਹ ਆਪਣੇ ਕਾਰੋਬਾਰ ਲਈ ਵਿਉਂਤਾ ਹੀ ਬਣਾ ਰਿਹਾ ਹੋਵੇਗਾ, ਉਹ ਮਰ ਜਾਵੇਗਾ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਫੁੱਲ ਨੂੰ ਮੁਰਝਾ ਦਿੰਦੀ ਹੈ; ਉਸ ਦਾ ਖਿੜਣਾ ਬੰਦ ਹੋ ਜਾਂਦਾ ਹੈ ਅਤੇ ਉਸਦੀ ਸੁੰਦਰਤਾ ਨਸ਼ਟ ਹੋ ਜਾਂਦੀ ਹੈ। ਜਿਵੇਂ ਕਿ ਅਮੀਰ ਵੀ ਆਪਣੇ ਰੋਜ਼ਾਨਾ ਦੇ ਕੰਮ ਕਰਦੇ ਹੋਏ ਕੁਮਲਾ ਜਾਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਸੂਰਜ ਲੋ ਨਾਲ ਚੜ੍ਹਿਆ ਅਤੇ ਘਾਹ ਨੂੰ ਸੁਕਾ ਦਿੱਤਾ ਅਤੇ ਉਹ ਦਾ ਫੁੱਲ ਝੜ ਗਿਆ ਅਤੇ ਉਹ ਦੇ ਰੂਪ ਦਾ ਸੁਹੱਪਣ ਨਸ਼ਟ ਹੋ ਗਿਆ। ਇਸੇ ਤਰਾਂ ਧਨਵਾਨ ਭੀ ਆਪਣਿਆਂ ਚਲਣਾਂ ਵਿੱਚ ਕੁਮਲਾ ਜਾਵੇਗਾ।।
Punjabi ERV
ਸੂਰਜ ਚਢ਼ਦਾ ਹੈ ਤੇ ਪਲ-ਪਲ ਗਰਮ ਹੁੰਦਾ ਜਾਂਦਾ ਹੈ। ਸੂਰਜ ਦੀ ਗਰਮੀ ਪੌਦੇ ਨੂੰ ਬਹੁਤ ਸੁਕਾ ਦਿੰਦੀ ਹੈ। ਫ਼ੁੱਲ ਝਡ਼ ਜਾਂਦਾ ਹੈ। ਫ਼ੁੱਲ ਬਹੁਤ ਖੂਬਸੂਰਤ ਸੀ ਪਰ ਹੁਣ ਇਹ ਮੁਰਦਾ ਹੈ। ਅਮੀਰ ਆਦਮੀ ਨਾਲ ਵੀ ਇਵੇਂ ਹੀ ਹੁੰਦਾ ਹੈ। ਜਦੋਂ ਹਾਲੇ ਉਹ ਆਪਣੇ ਕਾਰੋਬਾਰ ਲਈ ਵਿਉਂਤਾ ਹੀ ਬਣਾ ਰਿਹਾ ਹੋਵੇਗਾ, ਉਹ ਮਰ ਜਾਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਘਾਹ ਨੂੰ ਸੁਕਾ ਦਿੰਦੀ ਹੈ ਅਤੇ ਉਹ ਦਾ ਫੁੱਲ ਵੀ ਝੜ ਜਾਂਦਾ ਹੈ ਅਤੇ ਉਹ ਦੇ ਰੂਪ ਦੀ ਸੁੰਦਰਤਾ ਨਸ਼ਟ ਹੋ ਜਾਂਦੀ। ਇਸੇ ਤਰ੍ਹਾਂ ਧਨਵਾਨ ਵੀ ਆਪਣੀਆਂ ਚਾਲਾਂ ਵਿੱਚ ਕੁਮਲਾ ਜਾਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو سُورج چڑھدیاں ای لو وَگن لگدی اے۔ تے گھاہ نُوں سُکّا دیندی اے۔ تے اوہدا پَھل ڈِگّ پَیندا اے تے اوہدا رُوپ جاندا رہندا اے۔ ایسے طرح دَولتمند وی اپنے راہاں وِچ ٹُردیاں ٹُردیاں مِٹّی وِچ رَل جائے گا۔
Punjabi Standard Bible (Punjabi Standard Bible) 2023
ਸੂਰਜ ਆਪਣੀ ਤੇਜ਼ ਧੁੱਪ ਨਾਲ ਚੜ੍ਹਦਾ ਅਤੇ ਘਾਹ ਨੂੰ ਸੁਕਾ ਦਿੰਦਾ ਹੈ ਤੇ ਇਸ ਦਾ ਫੁੱਲ ਝੜ ਜਾਂਦਾ ਹੈ ਅਤੇ ਇਸ ਦੀ ਵਿਖਾਈ ਦੇਣ ਵਾਲੀ ਸੁੰਦਰਤਾ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਧਨਵਾਨ ਵੀ ਆਪਣੇ ਰਾਹਾਂ ਉੱਤੇ ਚੱਲਦਾ-ਚੱਲਦਾ ਖ਼ਤਮ ਹੋ ਜਾਵੇਗਾ।