James 2:11 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਆਖਿਆ ਹੈ, “ਬਦਕਾਰੀ ਦਾ ਪਾਪ ਨਾ ਕਰੋ।” ਉਸੇ ਪਰਮੇਸ਼ੁਰ ਨੇ ਇਹ ਵੀ ਆਖਿਆ, “ਕਿਸੇ ਨੂੰ ਨਾ ਮਾਰੋ।” ਇਸੇ ਲਈ, ਜੇ ਤੁਸੀਂ ਵਿੱਭਚਾਰ ਦਾ ਗੁਨਾਹ ਨਾ ਕਰੋ, ਪਰ ਕਿਸੇ ਵਿਅਕਤੀ ਨੂੰ ਮਾਰ ਦਿਉਂ, ਫ਼ੇਰ ਤੁਸੀਂ ਪਰਮੇਸ਼ੁਰ ਦੇ ਪੂਰੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਜਿਸਨੇ ਕਿਹਾ ਸੀ, “ਤੂੰ ਵਿਭਚਾਰ ਨਾ ਕਰ,” ਇਹ ਵੀ ਕਿਹਾ ਗਿਆ ਸੀ, “ਤੂੰ ਕਤਲ ਨਾ ਕਰ।” ਜੇ ਤੁਸੀਂ ਵਿਭਚਾਰ ਨਹੀਂ ਕਰਦੇ ਪਰ ਕਤਲ ਕਰਦੇ ਹੋ, ਤਾਂ ਤੁਸੀਂ ਬਿਵਸਥਾ ਤੋੜਨ ਵਾਲੇ ਬਣ ਗਏ ਹੋ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜਿਹ ਨੇ ਆਖਿਆ ਭਈ ਜ਼ਨਾਹ ਨਾ ਕਰ, ਉਹ ਨੇ ਇਹ ਵੀ ਆਖਿਆ ਭਈ ਖੂਨ ਨਾ ਕਰ। ਸੋ ਜੇ ਤੈਂ ਜ਼ਨਾਹ ਨਾ ਕੀਤਾ ਪਰ ਖੂਨ ਕੀਤਾ ਤਾਂ ਤੂੰ ਸ਼ਰਾ ਦਾ ਉਲੰਘਣ ਕਰਨ ਵਾਲਾ ਹੋਇਆ
Punjabi ERV
ਪਰਮੇਸ਼ੁਰ ਨੇ ਆਖਿਆ ਹੈ, “ਬਦਕਾਰੀ ਦਾ ਪਾਪ ਨਾ ਕਰੋ।” ਉਸੇ ਪਰਮੇਸ਼ੁਰ ਨੇ ਇਹ ਵੀ ਆਖਿਆ, “ਕਿਸੇ ਨੂੰ ਨਾ ਮਾਰੋ” ਇਸੇ ਲਈ, ਜੇ ਤੁਸੀਂ ਬਦਕਾਰੀ ਦਾ ਗੁਨਾਹ ਨਾ ਕਰੋ, ਪਰ ਕਿਸੇ ਵਿਅਕਤੀ ਨੂੰ ਮਾਰ ਦਿਉਂ, ਫ਼ੇਰ ਤੁਸੀਂ ਪਰਮੇਸ਼ੁਰ ਦੇ ਪੂਰੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜਿਸ ਨੇ ਕਿਹਾ ਕਿ ਵਿਭਚਾਰ ਨਾ ਕਰ, ਉਸ ਨੇ ਇਹ ਵੀ ਕਿਹਾ ਕਿ ਖੂਨ ਨਾ ਕਰ। ਸੋ ਜੇ ਤੂੰ ਵਿਭਚਾਰ ਨਾ ਕੀਤਾ ਪਰ ਖੂਨ ਕੀਤਾ ਤਾਂ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی جِس ایہہ آکھیا پئی زنا نا کر اوسے ای ایہہ آکھیا تُوں خُون نا کر۔ پر جے تُوں زنا تے نا کِیتا۔ پر خُون کِیتا تَد وی تُوں شریعت دا قصوروار بنیا۔
Punjabi Standard Bible (Punjabi Standard Bible) 2023
ਜਿਸ ਨੇ ਇਹ ਕਿਹਾ, “ਵਿਭਚਾਰ ਨਾ ਕਰ,” ਉਸ ਨੇ ਇਹ ਵੀ ਕਿਹਾ, “ਖੂਨ ਨਾ ਕਰ।” ਸੋ ਜੇ ਤੂੰ ਵਿਭਚਾਰ ਨਹੀਂ ਕਰਦਾ ਪਰ ਖੂਨ ਕਰਦਾ ਹੈਂ ਤਾਂ ਤੂੰ ਬਿਵਸਥਾ ਦਾ ਅਪਰਾਧੀ ਠਹਿਰਿਆ।