James 3:12 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਮੇਰੇ ਭਰਾਵੋ ਅਤੇ ਭੈਣੋ ਕੀ ਅੰਜੀਰ ਦੇ ਪੇੜ ਉੱਤੇ ਜੈਤੂਨ ਦੇ ਫ਼ਲ ਉਗ ਸੱਕਦੇ ਹਨ? ਨਹੀਂ ਕੀ ਅੰਗੂਰ ਦੀ ਵੇਲ ਉੱਤੇ ਜੈਤੂਨ ਦੇ ਫ਼ਲ ਉੱਗ ਸੱਕਦੇ ਹਨ? ਨਹੀਂ ਕੀ ਅੰਗੂਰ ਦੀ ਵੇਲ ਉੱਤੇ ਅੰਜੀਰ ਦੇ ਫ਼ਲ ਉੱਗ ਸੱਕਦਾ ਹੈ? ਨਹੀਂ। ਅਤੇ ਲੂਣੇ ਪਾਣੀ ਨਾਲ ਭਰਿਆ ਖੂਹ ਮਿੱਠਾ ਪਾਣੀ ਨਹੀਂ ਦੇ ਸੱਕਦਾ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੇ ਮੇਰੇ ਭਰਾਵੋ ਅਤੇ ਭੈਣੋ, ਕੀ ਇਹ ਹੋ ਸਕਦਾ ਹੈ ਕਿ ਹੰਜ਼ੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਜਾਂ ਅੰਗੂਰੀ ਵੇਲ ਨੂੰ ਹੰਜ਼ੀਰ ਲੱਗ ਸਕਦੇ ਹਨ? ਉਸੇ ਤਰ੍ਹਾਂ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਮੇਰੇ ਭਰਾਵੋ, ਕੀ ਇਹ ਹੋ ਸੱਕਦਾ ਹੈ ਜੋ ਹਜੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹਜੀਰ ਲੱਗੇॽ ਖਾਰੇ ਪਾਣੀ ਵਿੱਚੋਂ ਭੀ ਮਿੱਠਾ ਪਾਣੀ ਨਹੀਂ ਨਿਕੱਲਦਾ ਹੈ।।
Punjabi ERV
ਮੇਰੇ ਭਰਾਵੋ ਅਤੇ ਭੈਣੋ ਕੀ ਅੰਜੀਰ ਦੇ ਪੇਡ਼ ਉੱਤੇ ਜੈਤੂਨ ਦੇ ਫ਼ਲ ਉਗ੍ਗ ਸਕਦੇ ਹਨ? ਨਹੀਂ ਕੀ ਅੰਗੂਰ ਦੀ ਵੇਲ ਉੱਤੇ ਜੈਤੂਨ ਦੇ ਫ਼ਲ ਉਗ੍ਗ ਸਕਦੇ ਹਨ? ਨਹੀਂ ਕੀ ਅੰਗੂਰ ਦੀ ਵੇਲ ਉੱਤੇ ਅੰਜੀਰ ਦੇ ਫ਼ਲ ਉਗ੍ਗ ਸਕਦਾ ਹੈ? ਨਹੀਂ। ਅਤੇ ਲੂਣੇ ਪਾਣੀ ਨਾਲ ਭਰਿਆ ਖੂਹ ਮਿਠ੍ਠਾ ਪਾਣੀ ਨਹੀਂ ਦੇ ਸਕਦਾ। ਅਸਲੀ ਸਿਆਣਪ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਮੇਰੇ ਭਰਾਵੋ, ਕੀ ਇਹ ਹੋ ਸਕਦਾ ਹੈ ਕਿ ਹੰਜ਼ੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਜਾਂ ਅੰਗੂਰੀ ਵੇਲ ਨੂੰ ਹੰਜ਼ੀਰ ਲੱਗ ਸਕਦੇ ਹਨ? ਉਸੇ ਤਰ੍ਹਾਂ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
میرے بھراؤ! ہنجیر دے رُکھّ نال زَیتُون یا انگور دے رُکھّ نال ہنجیر لگ سکدے نیں؟ ایسے طرح کھارے چشمے وِچوں مِٹّھا پانی نئیں نِکل سکدا۔
Punjabi Standard Bible (Punjabi Standard Bible) 2023
ਹੇ ਮੇਰੇ ਭਾਈਓ, ਕੀ ਅੰਜੀਰ ਦੇ ਦਰਖ਼ਤ ਨੂੰ ਜ਼ੈਤੂਨ ਜਾਂ ਅੰਗੂਰ ਦੀ ਵੇਲ ਨੂੰ ਅੰਜੀਰ ਲੱਗ ਸਕਦੇ ਹਨ? ਇਸੇ ਤਰ੍ਹਾਂ ਖਾਰੇ ਪਾਣੀ ਦੇ ਸੋਮੇ ਵਿੱਚੋਂ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ।