James 4:14 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਇਹ ਨਹੀਂ ਜਾਣਦੇ ਕਿ ਕੱਲ ਨੂੰ ਕੀ ਹੋਵੇਗਾ? ਤੁਹਾਡਾ ਜੀਵਨ ਇੱਕ ਧੁੰਦ ਵਾਂਗ ਹੈ। ਤੁਸੀਂ ਇਸ ਨੂੰ ਥੋੜੇ ਸਮੇਂ ਲਈ ਦੇਖ ਸੱਕਦੇ ਹੋ, ਪਰ ਫ਼ੇਰ ਇਹ ਛੱਟ ਜਾਂਦੀ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ। ਤੁਹਾਡੀ ਜ਼ਿੰਦਗੀ ਕੀ ਹੈ? ਤੁਸੀਂ ਇੱਕ ਧੁੰਦ ਹੋ ਜੋ ਥੋੜ੍ਹੀ ਦੇਰ ਲਈ ਪ੍ਰਗਟ ਹੁੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ! ਤੁਹਾਡੀ ਜਿੰਦ ਹੈ ਹੀ ਕੀ ॽ ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ ਫਿਰ ਅਲੋਪ ਹੋ ਜਾਂਦੀ ਹੈ
Punjabi ERV
ਤੁਸੀਂ ਇਹ ਨਹੀਂ ਜਾਣਦੇ ਕਿ ਕੱਲ ਨੂੰ ਕੀ ਹੋਵੇਗਾ? ਤੁਹਾਡਾ ਜੀਵਨ ਇੱਕ ਧੁਂਦ ਵਾਂਗ ਹੈ। ਤੁਸੀਂ ਇਸ ਨੂੰ ਥੋਡ਼ੇ ਸਮੇਂ ਲਈ ਦੇਖ ਸਕਦੇ ਹੋ, ਪਰ ਫ਼ੇਰ ਇਹ ਛਟ ਜਾਂਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਕੱਲ ਕੀ ਹੋਵੇਗਾ! ਤੁਹਾਡਾ ਜੀਵਨ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੀ ਹੋ ਜਿਹੜੀ ਥੋੜ੍ਹਾ ਜਿਹਾ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایہہ نئیں جان دے پئی کل کِیہ ہوئے گا۔ تُہاڈی زِندگی شے ای کِیہ اے۔ ہواڑ جِہیا حال اے ہُن دسی ہُنے گواچ گئی۔
Punjabi Standard Bible (Punjabi Standard Bible) 2023
ਤੁਸੀਂ ਇਹ ਵੀ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੇ ਜੀਵਨ ਦਾ ਕੀ ਬਣੇਗਾ; ਕਿਉਂਕਿ ਤੁਸੀਂ ਤਾਂ ਭਾਫ ਦੇ ਸਮਾਨ ਹੋ ਜੋ ਥੋੜ੍ਹੇ ਸਮੇਂ ਲਈ ਵਿਖਾਈ ਦਿੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ।