James 5:3 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਹਾਡੇ ਸੋਨੇ ਚਾਂਦੀ ਨੂੰ ਜੰਗ ਲੱਗ ਜਾਵੇਗਾ, ਅਤੇ ਉਹ ਜੰਗ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੁਸੀਂ ਗਲਤ ਸੀ। ਉਹ ਜੰਗ ਤੁਹਾਡੇ ਸਰੀਰਾਂ ਨੂੰ ਅੱਗ ਵਾਂਗ ਖਾ ਜਾਵੇਗਾ। ਆਖਰੀ ਦਿਨਾਂ ਲਈ ਤੁਸੀਂ ਆਪਣਾ ਖਜ਼ਾਨਾ ਬਚਾਕੇ ਰੱਖਿਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ। ਉਨ੍ਹਾਂ ਦਾ ਜੰਗਾਲ ਤੁਹਾਡੇ ਵਿਰੁੱਧ ਗਵਾਹੀ ਦੇਵੇਗਾ ਅਤੇ ਤੁਹਾਡਾ ਮਾਸ ਅੱਗ ਵਾਂਗ ਖਾ ਲਵੇਗਾ। ਤੁਸੀਂ ਆਖਰੀ ਦਿਨਾਂ ਵਿੱਚ ਧਨ-ਦੌਲਤ ਇਕੱਠੀ ਕੀਤੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਙੁ ਤੁਹਾਡਾ ਮਾਸ ਖਾ ਜਾਵੇਗਾ । ਤੁਸਾਂ ਅੰਤ ਦਿਆਂ ਦਿਨਾਂ ਵਿੱਚ ਧਨ ਜੋੜਿਆ ਹੈ
Punjabi ERV
ਤੁਹਾਡੇ ਸੋਨੇ ਚਾਂਦੀ ਨੂੰ ਜੰਗ ਲੱਗ ਜਾਵੇਗਾ, ਅਤੇ ਉਹ ਜੰਗ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੁਸੀਂ ਗਲਤ ਸੀ। ਉਹ ਜੰਗ ਤੁਹਾਡੇ ਸ਼ਰੀਰਾਂ ਨੂੰ ਅੱਗ ਵਾਂਗ ਖਾ ਜਾਵੇਗਾ। ਆਖਰੀ ਦਿਨਾਂ ਲਈ ਤੁਸੀਂ ਆਪਣਾ ਖਜ਼ਾਨਾ ਬਚਾਕੇ ਰੱਖਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂੰ ਤੁਹਾਡਾ ਮਾਸ ਖਾ ਜਾਵੇਗਾ। ਤੁਸੀਂ ਅੰਤ ਦੇ ਦਿਨਾਂ ਵਿੱਚ ਧਨ ਜੋੜਿਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُہاڈے سونے چاندی نُوں جنگال لگ گیا تے اوہ جنگال تُہاڈے اُتّے گواہی دے گا۔ تے اَگ وانگر تُہاڈا گوشت کھائے گا۔ تُساں چھیکڑے دِناں وِچ خزانہ جمع کِیتا اے۔
Punjabi Standard Bible (Punjabi Standard Bible) 2023
ਤੁਹਾਡਾ ਸੋਨਾ ਅਤੇ ਚਾਂਦੀ ਕਾਲਾ ਹੋ ਗਿਆ ਹੈ ਅਤੇ ਇਨ੍ਹਾਂ ਦੀ ਕਾਲਖ ਤੁਹਾਡੇ ਵਿਰੁੱਧ ਇੱਕ ਗਵਾਹੀ ਹੋਵੇਗੀ ਅਤੇ ਇਹ ਤੁਹਾਡੇ ਸਰੀਰ ਨੂੰ ਅੱਗ ਵਾਂਗ ਖਾ ਜਾਵੇਗੀ। ਤੁਸੀਂ ਆਖਰੀ ਦਿਨਾਂ ਵਿੱਚ ਧਨ ਇਕੱਠਾ ਕੀਤਾ ਹੈ।