Jeremiah 1:13 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਦਾ ਸੰਦੇਸ਼ ਮੇਰੇ ਕੋਲ ਫ਼ੇਰ ਆਇਆ। ਯਹੋਵਾਹ ਦਾ ਸੰਦੇਸ਼ ਇਹ ਸੀ: “ਯਿਰਮਿਯਾਹ ਤੂੰ ਕੀ ਦੇਖਦਾ ਹੈਂ?” ਮੈਂ ਯਹੋਵਾਹ ਨੂੰ ਉੱਤਰ ਦਿੱਤਾ ਤੇ ਆਖਿਆ, “ਮੈਂ ਉਬਲਦੇ ਹੋਏ ਪਾਣੀ ਦਾ ਇੱਕ ਬਰਤਨ ਦੇਖ ਰਿਹਾ ਹਾਂ। ਇਹ ਬਰਤਨ ਉੱਤਰ ਵਾਲੇ ਪਾਸੇ ਤੋਂ ਟੇਢਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਯਹੋਵਾਹ ਦਾ ਬਚਨ ਏਹ ਆਖ ਕੇ ਦੂਜੀ ਵਾਰ ਮੇਰੇ ਕੋਲ ਆਇਆ, ਤੂੰ ਕੀ ਵੇਖਦਾ ਹੈਂ? ਮੈਂ ਆਖਿਆ, ਮੈਂ ਉੱਬਲਦੀ ਹੋਈ ਦੇਗ ਵੇਖਦਾ ਹਾਂ? ਉਹ ਦਾ ਮੂੰਹ ਉੱਤਰ ਦੇ ਪਾਸੇ ਵੱਲ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੋਵਾਹ ਦਾ ਬਚਨ ਇਹ ਆਖ ਕੇ ਦੂਜੀ ਵਾਰ ਮੇਰੇ ਕੋਲ ਆਇਆ, ਤੂੰ ਕੀ ਦੇਖਦਾ ਹੈ? ਮੈਂ ਆਖਿਆ, ਮੈਂ ਉੱਬਲਦੀ ਹੋਈ ਦੇਗ ਦੇਖਦਾ ਹਾਂ! ਉਹ ਦਾ ਮੂੰਹ ਉੱਤਰ ਦੇ ਪਾਸੇ ਵੱਲ ਹੈ