Jeremiah 19:11 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਸਮੇਂ ਇਹ ਗੱਲਾਂ ਆਖੀ: ‘ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, ਮੈਂ ਯਹੂਦਾਹ ਦੀ ਕੌਮ ਨੂੰ ਅਤੇ ਯਰੂਸਲਮ ਦੇ ਸ਼ਹਿਰ ਨੂੰ ਉਸੇ ਤਰ੍ਹਾਂ ਭੰਨ ਦਿਆਂਗਾ ਜਿਵੇਂ ਕੋਈ ਮਿੱਟੀ ਦਾ ਘੜਾ ਭੰਨਦਾ ਹੈ! ਇਹ ਘੜਾ ਮੁੜ ਕੇ ਸਾਬਤ ਨਹੀਂ ਹੋ ਸੱਕਦਾ। ਯਹੂਦਾਹ ਦੀ ਕੌਮ ਨਾਲ ਵੀ ਅਜਿਹਾ ਹੀ ਹੋਵੇਗਾ। ਮੁਰਦਾ ਲੋਕ ਤੋਂਫੇਬ ਵਿੱਚ ਦੱਬੇ ਜਾਣਗੇ ਜਿੰਨਾ ਚਿਰ ਉੱਥੇ ਲੋਕਾਂ ਨੂੰ ਦੱਬਣ ਲਈ ਹੋਰ ਕਮਰੇ ਨਾ ਰਹਿ ਜਾਣ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਓਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, - ਏਵੇਂ ਹੀ ਮੈਂ ਏਸ ਪਰਜਾ ਨੂੰ ਅਤੇ ਏਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫੇਰ ਸਾਬਤ ਨਹੀਂ ਹੋ ਸੱਕਦਾ। ਓਹ ਤੋਫਥ ਵਿੱਚ ਦਫਨਾਉਣਗੇ ਏਥੋਂ ਤੀਕ ਕਿ ਦਫਨਾਉਣ ਦਾ ਥਾਂ ਨਾ ਰਹੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਉਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸੇ ਤਰ੍ਹਾਂ ਹੀ ਮੈਂ ਇਸ ਪਰਜਾ ਨੂੰ ਅਤੇ ਇਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫਿਰ ਸਾਬਤ ਨਹੀਂ ਹੋ ਸਕਦਾ। ਉਹ ਤੋਫਥ ਵਿੱਚ ਦਫ਼ਨਾਉਣਗੇ ਇਥੋਂ ਤੱਕ ਕਿ ਦਫ਼ਨਾਉਣ ਦਾ ਥਾਂ ਨਾ ਰਹੇ