Jeremiah 26:9 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤੂੰ ਹੌਸਲਾ ਕਿਵੇਂ ਕੀਤਾ ਯਹੋਵਾਹ ਦੇ ਨਾਮ ਉੱਤੇ ਅਜਿਹਾ ਪ੍ਰਚਾਰ ਕਰਨ ਦਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਇਹ ਮੰਦਰ ਸ਼ੀਲੋਹ ਵਾਲੇ ਮੰਦਰ ਵਾਂਗ ਤਬਾਹ ਹੋ ਜਾਵੇਗਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਯਰੂਸ਼ਲਮ ਮਾਰੂਬਲ ਬਣ ਜਾਵੇਗਾ ਜਿੱਥੇ ਕੋਈ ਵੀ ਨਹੀਂ ਰਹੇਗਾ।” ਯਹੋਵਾਹ ਦੇ ਮੰਦਰ ਵਿੱਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਯਹੋਵਾਹ ਦੇ ਨਾਮ ਉੱਤੇ ਕਿਉਂ ਅਗੰਮ ਵਾਚਿਆ ਕਿ ਏਹ ਭਵਨ ਸ਼ੀਲੋਹ ਵਾਂਙੁ ਹੋ ਜਾਵੇਗਾ ਅਤੇ ਏਹ ਸ਼ਹਿਰ ਬਰਬਾਦ ਅਤੇ ਬੇਅਬਾਦ ਹੋ ਜਾਵੇਗਾ? ਤਾਂ ਸਾਰੇ ਲੋਕ ਯਿਰਮਿਯਾਹ ਕੋਲ ਯਹੋਵਾਹ ਦੇ ਭਵਨ ਵਿੱਚ ਇਕੱਠੇ ਹੋਏ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਯਹੋਵਾਹ ਦੇ ਨਾਮ ਉੱਤੇ ਕਿਉਂ ਅਗੰਮ ਵਾਚਿਆ ਕਿ ਇਹ ਭਵਨ ਸ਼ੀਲੋਹ ਵਾਂਗੂੰ ਹੋ ਜਾਵੇਗਾ ਅਤੇ ਇਹ ਸ਼ਹਿਰ ਬਰਬਾਦ ਅਤੇ ਵਿਰਾਨ ਹੋ ਜਾਵੇਗਾ? ਤਾਂ ਸਾਰੇ ਲੋਕ ਯਿਰਮਿਯਾਹ ਕੋਲ ਯਹੋਵਾਹ ਦੇ ਭਵਨ ਵਿੱਚ ਇਕੱਠੇ ਹੋਏ।