Jeremiah 32:8 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਤਾਂ ਜਿਵੇਂ ਯਹੋਵਾਹ ਨੇ ਆਖਿਆ ਸੀ ਓਵੇਂ ਹੀ ਵਾਪਰਿਆ। ਮੇਰਾ ਚਚੇਰਾ ਭਰਾ ਹਨਮੇਲ ਮੇਰੇ ਕੋਲ ਗਾਰਦ ਦੇ ਵਰਾਂਡੇ ਵਿੱਚ ਆਇਆ। ਹਨਮੇਲ ਨੇ ਮੈਨੂੰ ਆਖਿਆ, ‘ਯਿਰਮਿਯਾਹ ਅਨਾਬੋਬ ਕਸਬੇ ਦੇ ਨੇੜੇ ਵਾਲਾ ਮੇਰਾ ਖੇਤ ਖਰੀਦ ਲੈ, ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੀ ਧਰਤੀ ਵਿੱਚ ਹੈ। ਉਸ ਧਰਤੀ ਨੂੰ ਆਪਣੇ ਲਈ ਖਰੀਦ ਲੈ ਕਿਉਂ ਕਿ ਇਸ ਨੂੰ ਖਰੀਦਣਾ ਅਤੇ ਇਸਦਾ ਮਾਲਕ ਹੋਣਾ ਤੇਰਾ ਹੱਕ ਹੈ।’” “ਇਸ ਲਈ, ਮੈਂ ਜਾਣਦਾ ਸਾਂ ਕਿ ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਮੇਰੇ ਚਾਚੇ ਦਾ ਪੁੱਤ੍ਰ ਹਨਮਏਲ ਮੇਰੇ ਕੋਲ ਕੈਦ ਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਦੇਸ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾਹੈ। ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਮੇਰੇ ਚਾਚੇ ਦਾ ਪੁੱਤਰ ਹਨਮਏਲ ਮੇਰੇ ਕੋਲ ਕੈਦਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਇਲਾਕੇ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾ ਹੈ, ਉਹ ਨੂੰ ਆਪਣੇ ਲਈ ਮੁੱਲ ਲੈ ਲੈ। ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ