Jeremiah 38:11 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਅਬਦ-ਮਲਕ ਨੇ ਆਪਣੇ ਨਾਲ ਆਦਮੀ ਲੈ ਲੇ। ਪਰ ਪਹਿਲਾਂ ਉਹ ਰਾਜ ਮਹਿਲ ਦੇ ਗੁਦਾਮ ਦੇ ਹੇਠਲੇ ਕਮਰੇ ਵਿੱਚ ਗਿਆ। ਉਸ ਨੇ ਉਸ ਕਮਰੇ ਵਿੱਚੋਂ ਕੁਝ ਫ਼ਟੇ ਪੁਰਾਣੇ ਕਪੜੇ ਲੇ। ਫ਼ੇਰ ਉਸ ਨੇ ਉਨ੍ਹਾਂ ਫ਼ਟੇ ਪੁਰਾਣਿਆਂ ਕਪੜਿਆਂ ਨੂੰ ਰੱਸਿਆਂ ਨਾਲ ਟੋਏ ਅੰਦਰ ਯਿਰਮਿਯਾਹ ਦੇ ਕੋਲ ਲਮਕਾਇਆ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਅਬਦ-ਮਲਕ ਨੇ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਪਾਤਸ਼ਾਹ ਦੇ ਮਹਿਲ ਨੂੰ ਖ਼ਜ਼ਾਨੇ ਹੇਠ ਗਿਆ ਅਤੇ ਉੱਥੋਂ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਓਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਭੋਹਰੇ ਵਿੱਚ ਲਮਕਾਇਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਅਬਦ-ਮਲਕ ਨੇ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਰਾਜਾ ਦੇ ਮਹਿਲ ਨੂੰ ਖ਼ਜ਼ਾਨੇ ਹੇਠ ਗਿਆ ਅਤੇ ਉੱਥੋਂ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਉਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਭੋਰੇ ਵਿੱਚ ਲਮਕਾਇਆ