Jeremiah 38:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਸਾਰੀਆਂ ਔਰਤਾਂ ਨੂੰ ਜਿਹੜੀਆਂ ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਰਹਿ ਜਾਣਗੀਆਂ, ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਬਾਬਲ ਦੇ ਰਾਜੇ ਦੇ ਮਹੱਤਵਪੂਰਣ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਤੁਹਾਡੀਆਂ ਔਰਤਾਂ ਇੱਕ ਗੀਤ ਰਾਹੀਂ ਤੁਹਾਡਾ ਮਜ਼ਾਕ ਉਡਾਉਣਗੀਆਂ। ਇਹੀ ਹੈ ਜੋ ਉਹ ਔਰਤਾਂ ਆਖਣਗੀਆਂ: ‘ਤੁਹਾਡੇ ਸਂਗੀਆਂ ਚੰਗੇ ਮਿੱਤਰਾਂ ਨੇ ਚਲਾਕੀ ਕੀਤੀ ਤੁਹਾਡੇ ਨਾਲ ਅਤੇ ਯਕੀਨ ਦਵਾਇਆ ਤੁਹਾਨੂੰ ਮੰਦਾ ਕਰਨ ਦਾ। ਫ਼ਸ ਗਏ ਪੈਰ ਤੁਹਾਡੇ ਗਾਰੇ ਅੰਦਰ ਅਤੇ ਛੱਡ ਗਏ ਉਹ ਫ਼ੇਰ ਤੁਹਾਨੂੰ ਇੱਕਲਿਆਂ।’
Punjabi Bible 2016 - ਪਵਿੱਤਰ ਬਾਈਬਲ O.V.
ਵੇਖ ਸਾਰੀਆਂ ਤੀਵੀਆਂ ਜਿਹੜੀਆਂ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਵਿੱਚ ਬਾਕੀ ਰਹਿ ਗਈਆਂ ਹਨ, ਬਾਬਲ ਦੇ ਪਾਤਸ਼ਾਹ ਦੇ ਸਰਦਾਰਾਂ ਕੋਲ ਲੈ ਜਾਈਆਂ ਜਾਣਗੀਆਂ ਅਤੇ ਓਹ ਆਖਣਗੀਆਂ, - ਤੇਰੇ ਦਿਲੀ ਯਾਰਾਂ ਨੇ ਤੈਨੂੰ ਧੋਖਾ ਦਿੱਤਾ, ਅਤੇ ਤੇਰੇ ਉੱਤੇ ਦਬਾ ਪਾਇਆ। ਹੁਣ ਤੇਰੇ ਪੈਰ ਗਾਰੇ ਵਿੱਚ ਖੁੱਭ ਗਏ ਹਨ, ਓਹ ਤੈਥੋਂ ਮੁੜ ਗਏ ਹਨ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵੇਖ, ਸਾਰੀਆਂ ਔਰਤਾਂ ਜਿਹੜੀਆਂ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਬਾਕੀ ਰਹਿ ਗਈਆਂ ਹਨ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਲੈ ਜਾਈਆਂ ਜਾਣਗੀਆਂ ਅਤੇ ਉਹ ਆਖਣਗੀਆਂ, - ਤੇਰੇ ਦਿਲੀ ਯਾਰਾਂ ਨੇ ਤੈਨੂੰ ਧੋਖਾ ਦਿੱਤਾ, ਅਤੇ ਤੇਰੇ ਉੱਤੇ ਦਬਾ ਪਾਇਆ। ਹੁਣ ਤੇਰੇ ਪੈਰ ਗਾਰੇ ਵਿੱਚ ਖੁੱਭ ਗਏ ਹਨ, ਉਹ ਤੈਥੋਂ ਮੁੜ ਗਏ ਹਨ।