Jeremiah 39:14 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਬੰਦਿਆਂ ਨੇ ਯਿਰਮਿਯਾਹ ਨੂੰ ਮੰਦਰ ਦੇ ਉਸ ਵਰਾਂਡੇ ਵਿੱਚੋਂ ਬਾਹਰ ਲਿਆਂਦਾ ਜਿੱਥੇ ਯਹੂਦਾਹ ਦੀ ਗਾਰਦ ਦੀ ਨਿਗਰਾਨੀ ਹੇਠਾਂ ਸੀ। ਬਾਬਲ ਦੀ ਫ਼ੌਜ ਦੇ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਗਦਲਯਾਹ ਦੇ ਹਵਾਲੇ ਕਰ ਦਿੱਤਾ। ਗਦਲਯਾਹ ਅਹੀਕਾਮ ਦਾ ਪੁੱਤਰ ਸੀ। ਅਹੀਕਾਮ ਸ਼ਾਫ਼ਾਨ ਦਾ ਪੁੱਤਰ ਸੀ। ਗਦਲਯਾਹ ਨੂੰ ਆਦੇਸ਼ ਸੀ ਕਿ ਉਹ ਯਿਰਮਿਯਾਹ ਨੂੰ ਵਾਪਸ ਘਰ ਲੈ ਜਾਵੇ। ਇਸ ਲਈ ਯਿਰਮਿਯਾਹ ਨੂੰ ਘਰ ਵਾਪਸ ਲਿਆਂਦਾ ਗਿਆ ਅਤੇ ਉਹ ਆਪਣੇ ਲੋਕਾਂ ਵਿੱਚਕਾਰ ਰਿਹਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮਨੁੱਖ ਘੱਲ ਕੇ ਓਹਨਾਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚੋਂ ਲਿਆਂਦਾ ਅਤੇ ਉਹ ਨੂੰ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤ੍ਰ ਗਦਲਯਾਹ ਦੇ ਹਵਾਲੇ ਕੀਤਾ। ਉਹ ਉਸ ਨੂੰ ਘਰ ਲੈ ਗਿਆ ਸੋ ਉਹ ਲੋਕਾਂ ਦੇ ਵਿਚਕਾਰ ਟਿਕਿਆ ਰਿਹਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਮਨੁੱਖ ਘੱਲ ਕੇ ਉਹਨਾਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚੋਂ ਲਿਆਂਦਾ ਅਤੇ ਉਹ ਨੂੰ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਦੇ ਹਵਾਲੇ ਕੀਤਾ। ਉਹ ਉਸ ਨੂੰ ਘਰ ਲੈ ਗਿਆ ਸੋ ਉਹ ਲੋਕਾਂ ਦੇ ਵਿਚਕਾਰ ਟਿਕਿਆ ਰਿਹਾ।